ਅੱਤਵਾਦੀਆਂ ਨੂੰ ਪਨਾਹ ਦੇਣ ਲਈ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਖਿਲਾਫ ਬੇਬੁਨਿਆਦ ਦੋਸ਼ ਲਗਾਏ ਨੇ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿੱਚ ਮੁੰਬਈ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਹੋਏ ਧਮਾਕੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਇਮਰਾਨ ਖ਼ਾਨ ਨੇ ਕਿਹਾ ਪਾਕਿਸਤਾਨ ਖਿਲਾਫ਼ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਨੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਹਮਲੇ ਦਾ ਮਾਸਟਰਮਾਈਂਡ ਇੱਕ ਭਾਰਤੀ ਹੈ ਅਤੇ ਉਸ ਦੀ ਭਾਰਤੀ ਖੁਫੀਆ ਏਜੰਸੀ ਰਾਅ ਨਾਲ ਸਬੰਧ ਹਨ। ਯੂਸਫ ਦਾ ਕਹਿਣਾ ਹੈ ਕਿ 23 ਜੂਨ ਨੂੰ ਹੋਏ ਇਸ ਹਮਲੇ ਦੇ ਨਾਲ ਹੀ ਕਈ ਸਾਈਬਰ ਹਮਲੇ ਵੀ ਕੀਤੇ ਗਏ ਸਨ।ਉਨਾਂ ਕਿਹਾ ਕਿ ਇਹ ਹਮਲੇ ਜਾਂਚ ਵਿਚ ਰੁਕਾਵਟ ਪਾਉਣ ਅਤੇ ਸਬੂਤ ਖ਼ਤਮ ਕਰਨ ਲਈ ਕੀਤੇ ਗਏ ਸਨ।ਦਰਅਸਲ ਐਫਏਟੀਐਫ ਦੇ ਫੈਸਲੇ ਤੋਂ ਪਾਕਿਸਤਾਨ ਦੀ ਮੁਸ਼ਕਲਾਂ ਵਧੀਆਂ ਹੋਈਆਂ ਨੇ, ਹਾਲ ਹੀ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਜਾਣੀ ਕਿ ਐਫਏਟੀਐਫ ਨੇ ਫੈਸਲਾ ਲਿਆ ਸੀ ਕਿ ਅੱਤਵਾਦੀ ਫੰਡਿੰਗ ਲਈ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿੱਚ ਰੱਖਿਆ ਜਾਵੇਗਾ। ਇਸ ਨਾਲ ਪਾਕਿਸਤਾਨ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਇਮਰਾਨ ਸਰਕਾਰ ਭਾਰਤ ਖਿਲਾਫ ਬੇਤੁਕੇ ਦੋਸ਼ ਇਸੇ ਕਰਕੇ ਹੀ ਲਗਾ ਰਹੀ ਹੈ

Spread the love