Kareena-Kapoor-Pregnancy-Bible

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ, ਨਵਾਂ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਜੁੜਿਆ ਹੋਇਆ, ਦਰਅਸਲ ਹਾਲ ਹੀ ਵਿੱਚ ਕਰੀਨਾ ਕਪੂਰ ਖ਼ਾਨ ਨੇ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਲਾਂਚ ਕੀਤੀ ਸੀ, ਜਿਸ ਦੇ ਸਿਰਲੇਖ ਨੂੰ ਲੈ ਕੇ ਈਸਾਈ ਭਾਈਚਾਰੇ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ, ‘ਪ੍ਰੈਗਨੈਂਸੀ ਬਾਈਬਲ’ ਕਿਤਾਬ ਵਿੱਚ ਕਰੀਨਾ ਕਪੂਨ ਖਾਨ ਨੇ ਗਰਭ ਅਵਸਥਾ ਦੌਰਾਨ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ, ਪਰ ਕਿਤਾਬ ਦਾ ਨਾਂਅ ਪ੍ਰੈਗਨੈਂਸੀ ਬਾਈਬਲ’ ਰੱਖ ਕੇ ਬਾਲੀਵੁੱਡ ਅਦਾਕਾਰਾ ਨੇ ਆਪਣੀ ਮੁਸ਼ਕਲਾਂ ਖੁਦ ਹੀ ਵਧਾ ਲਈਆਂ ਹਨ, ਕਰੀਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ, ਇੱਕ ਕ੍ਰਿਸ਼ਚਨ ਫੈੱਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਵਲੋਂ ਕਰੀਨਾ ਅਤੇ ਦੋ ਹੋਰਨਾਂ ਖ਼ਿਲਾਫ਼ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਅਸ਼ੀਸ਼ ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ‘ਬਾਈਬਲ’ ਕਿਤਾਬ ਦੇ ਸਿਰਲੇਖ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਕਦਮ ਨੇ ਈਸਾਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਹਨਾਂ ਆਖਿਆ ਕਿ ਕਰੀਨਾ ਕਪੂਰ ਖ਼ਾਨ ਨੂੰ ਮੁਆਫੀ ਮੰਗਦੇ ਹੋਏ ਕਿਤਾਬ ਦੇ ਨਾਂਅ ਤੋਂ ਪਵਿੱਤਰ ਸ਼ਬਦ ਬਾਇਬਲ ਹਟਾਉਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਕ੍ਰਿਸ਼ਚਨ ਫੈੱਡਰੇਸ਼ਨ ਕਾਨੂੰਨੀ ਲੜਾਈ ਲੜ ਕੇ ਇਸ ਗ਼ਲਤੀ ਨੂੰ ਠੀਕ ਕਰਾਵੇਗੀ, ਜ਼ਿਕਰਯੋਗ ਹੈ ਕਿ ਇਸ ਪੂਰੇ ਵਿਵਾਦ ‘ਤੇ ਫਿਲਹਾਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕੋਈ ਬਿਆਨ ਨਹੀਂ ਆਇਆ

Spread the love