Babbu-Maan-Ranjit-Bawa-Singhu-Border

ਸਾਢੇ ਸੱਤ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨੀ ਅੰਦੋਲਨ ‘ਚ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਿੰਘੂ ਬਾਰਡਰ ‘ਤੇ ‘ਸੱਥ ਚਰਚਾ’ ਕੀਤੀ ਜਾ ਰਹੀ ਹੈ। ਇਸ ਵਿੱਚ ਪੰਜਾਬੀ ਗਾਇਕ ਗਾਇਕ ਬੱਬੂ ਮਾਨ, ਰਣਜੀਤ ਬਾਵਾ ਤੇ ਅਦਾਕਾਰਾ ਗੁਲ ਪਨਾਗ ਪਹੁੰਚ ਰਹੇ ਹਨ।ਇਸੇ ਲੜੀ ਦੇ ਤਹਿਤ ਬੱਬੂ ਮਾਨ ਤੇ ਰਣਜੀਤ ਬਾਵਾ ਸਿੰਘੂ ਬਾਰਡਰ ‘ਤੇ ਪਹੁੰਚ ਵੀ ਗਏ ਹਨ।ਕਲਾਕਾਰਾਂ ਦੀ ਆਮਦ ਨਾਲ ਨੌਜਵਾਨਾਂ ਦਾ ਉਤਸ਼ਾਹ ਵਧਦਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਕੇਡਰ ਤੋਂ ਇਲਾਵਾ ਆਮ ਬੰਦੇ ਵੀ ਅੰਦੋਲਨ ਵਿੱਚ ਜੁੱਟ ਜਾਂਦੇ ਹਨ।

ਤੁਹਾਨੁੰ ਦੱਸ ਦਈਏ ਕਿ ਕੇਂਦਰ ‘ਤੇ ਦਬਾਅ ਪਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਰਣਨੀਤੀ ਤੇਜ਼ ਕਰ ਦਿੱਤੀ ਹੈ । 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਦੀ ਸਮਾਪਤੀ ਤੱਕ ਰੋਜ਼ਾਨਾ 200 ਕਿਸਾਨਾਂ ਦਾ ਜੱਥੇ ਸੰਸਦ ਵੱਲ ਕੂਚ ਕਰੇਗਾ। ਹਰੇਕ ਕਿਸਾਨ ਜਥੇਬੰਦੀ ਦੇ 5-5 ਕਾਰਕੁਨ ਜਾਣਗੇ ਤੇ ਉਨ੍ਹਾਂ ਨੂੰ ਬਾਕਾਇਦਾ ਪਹਿਚਾਣ ਪੱਤਰ ਵੀ ਦਿੱਤੇ ਜਾਣਗੇ। ਬਾਹਰੋਂ ਕਿਸੇ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਕਿਸਾਨਾਂ ਨੇ ਐਲਾਨ ਕੀਤਾ ਕਿ ਬੇਸ਼ੱਕ ਸਰਕਾਰ ਕਿਸਾਨਾਂ ਨੂੰ ਸੰਸਦ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਪਰ ਉਹ ਸੰਸਦ ਵੱਲ ਕੂਚ ਜਾਰੀ ਰੱਖਣਗੇ ਤੇ ਸ਼ਾਂਤਮਈ ਤਰੀਕੇ ਨਾਲ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ।

Spread the love