Shahrukh-Khan-Sanjay-Dutt-Rakhi

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਬਹੁਤ ਜਲਦ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ, ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਨੇ ‘ਰਾਖੀ’ ਨਾਮ ਦੀ ਫਿਲਮ ਸਾਈਨ ਕੀਤੀ ਹੈ, ਜਿਸ ਵਿੱਚ ਦੋਵੇਂ ਕਲਾਕਾਰ ਮੇਨ ਲੀਡ ਵਿੱਚ ਹੋਣਗੇ, ਜਿਕਰਯੋਗ ਹੈ ਕਿ ਸੰਜੇ ਦੱਤ ਨੇ ਸ਼ਾਹਰੁਖ ਖਾਨ ਦੀਆਂ ਦੋ ਫਿਲਮਾਂ (OM SHANTI OM) ਤੇ ( RA-ONE ) ਵਿੱਚ ਗੈਸਟ ਅਪੀਅਰੈਂਸ ਦੇ ਤੌਰ ‘ਤੇ ਕੰਮ ਕੀਤਾ ਹੋਇਆ, ਪਰ ਇਹ ਦੋਵੇਂ ਸਿਤਾਰੇ ਕਦੇ ਵੀ ਕਿਸੇ ਇੱਕ ਫਿਲਮ ਅੰਦਰ ਮੇਨ ਲੀਡ ਵਿੱਚ ਨਜ਼ਰ ਨਹੀਂ ਆਏ, ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਿਸ ਕਾਰਨ ਦੋਹਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖ਼ਬਰੀ ਹੈ, ਲੰਮੇ ਕਰੀਅਰ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਸੰਜੇ ਦੱਤ ਇੱਕ ਫਿਲਮ ਵਿੱਚ ਕੰਮ ਕਰਨਗੇ, ਜਿਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ, ਫਿਲਮ ਰਾਖੀ ਵਾਇਆਕੋਮ 18 ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਜਾ ਰਹੀ ਹੈ, ਫ਼ਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੋਵੇਗੀ ਅਤੇ ਕੌਣ ਇਸ ਨੂੰ ਡਾਇਰੈਕਟ ਕਰੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ । ਪਰ ਬਹੁਤ ਜਲਦ ਇਨਾਂ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ, ਦੱਸਦੀਏ ਕਿ ਫਿਲਹਾਲ ਸ਼ਾਹਰੁਖ ਖ਼ਾਨ ਆਪਣੀ ਫਿਲਮ ‘ਪਠਾਨ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਨੇ, ਜਿਸ ਵਿੱਚ ਉਹਨਾਂ ਨਾਲ ਦੀਪੀਕਾ ਪਾਦਕੌਣ ਕੰਮ ਕਰ ਰਹੀ ਹੈ, ਦੂਜੇ ਪਾਸੇ ਸੰਜੇ ਦੱਤ ਵੀ ਆਪਣੇ ਪ੍ਰਾਜੈਕਟ ਕਰ ਰਹੇ ਨੇ, ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਦੀ ਫ਼ਿਲਮ ਦੀ ਸ਼ੂੰਟਿਗ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ

Spread the love