ਵਿਸ਼ਵ ਦੇ ਕਈ ਦੇਸ਼ਾਂ ‘ਚ ਕਰੋਨਾ ਇੱਕ ਵਾਰ ਫਿਰ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ।

ਯੂਰਪ ਦੇ ਕਈ ਦੇਸ਼ ਮੁੜ ਇਸਦੀ ਲਪੇਟ ‘ਚ ਨੇ।

ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਮਹਾਂਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਰਹੇ ਦੇਸ਼ ‘ਚ ਇੱਕ ਹੋਰ ਜਾਨਲੇਵਾ ਵਾਇਰਸ ਦਾ ਕਹਿਰ ਮੁੜ ਵਧਦਾ ਜਾ ਰਿਹਾ ਹੈ।

ਇਸ ਵਾਰ ਡੈਲਟਾ ਰੂਪ ਇਸ ਦਾ ਕਾਰਨ ਬਣ ਰਿਹਾ ਹੈ।ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।

ਬੱਚਿਆਂ ‘ਚ ਡੈਲਟਾ ਵੇਰੀਐਂਟ ਦੀ ਲਾਗ ‘ਚ ਵਾਧੇ ਬਾਰੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

ਡੈਲਟਾ ਤੋਂ ਇਲਾਵਾ ਇੱਥੋਂ ਦੇ ਬੱਚੇ ਇੱਕ ਹੋਰ ਵਾਇਰਸ ਨਾਲ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਰੈਸਪੀਰੇਟਰੀ ਸੈਂਸੇਸ਼ਨਲ ਵਾਇਰਸ ਕਿਹਾ ਜਾਂਦਾ ਹੈ।

ਇਹ ਬਹੁਤ ਹੀ ਖਤਰਨਾਕ ਵਾਇਰਸ ਹੈ। ਬੱਚੇ ਤੇ ਬਜ਼ੁਰਗ ਆਮ ਤੌਰ ‘ਤੇ ਇਸ ਤੋਂ ਪ੍ਰਭਾਵਤ ਹੁੰਦੇ ਹਨ।

ਇਸ ਵਾਇਰਸ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਵਾਧਾ ਪਿਛਲੇ ਮਹੀਨੇ ਹੋਇਆ ਸੀ।

ਇਸ ਬਿਮਾਰੀ ਦੇ ਆਮ ਲੱਛਣ ਨੱਕ ਵਗਣਾ, ਖੰਘ, ਛਿੱਕ ਤੇ ਬੁਖਾਰ ਹਨ।

Spread the love