ਪੂਰਬੀ ਲੱਦਾਖ ‘ਚ ਭਾਰਤ ਤੇ ਚੀਨ ਦੀਆਂ ਫੌਜਾਂ ਪਿੱਛੇ ਹਟ ਗਈਆਂ ਹਨ। ਇਸ ਤੋਂ ਬਾਅਦ ਦੋਵਾਂ ਦੇਸ਼ ‘ਚ ਤਣਾਅ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੋਵਾਂ ਦੇਸ਼ਾਂ ਦੀ ਫੌਜਾਂ ਵਿਚਕਾਰ ਉਚ ਪੱਧਰੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਦਰਅਸਲ ਕੌਪਰਸ ਕਮਾਂਡਰ ਪੱਧਰ ਦੀ ਵਾਰਤਾ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੇ ਜਵਾਨ ਗੋਗਰਾ ਪੈਟਰੋਲੰਿਗ ਪੁਆਇੰਟ-17ਅ ਤੋਂ ਪਿੱਛੇ ਹਟ ਗਏ ਹਨ।

ਫੌਜ ਵੱਲੋਂ ਇਹ ਕਿਹਾ ਗਿਆ ਕਿ ਚੀਨ ਵਿਚ ਸ਼ਨੀਵਾਰ 12ਵੇਂ ਦੌਰ ਦੀ ਫੌਜੀ ਵਾਰਤਾ ਦੇ ਨਤੀਜੇ ਵਜੋਂ ਦੋਵੇਂ ਪੱਖ ਪੂਰਬੀ ਲੱਦਾਖ ‘ਚ ਗੋਗਰਾ ਇਲਾਕੇ ਤੋਂ ਫੌਜ ਹਟਾਉਣ ‘ਤੇ ਸਹਿਮਤ ਹੋਏ ਹਨ।

ਦੋਵਾਂ ਪੱਖਾਂ ਵੱਲੋਂ ਬਣਾਏ ਅਸਥਾਈ ਢਾਂਚੇ, ਹੋਰ ਨਿਰਮਾਣ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤੇ ਰਵਾਇਤੀ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੈ।

ਭਾਰਤੀ ਤੇ ਚੀਨੀ ਪੱਖ ਨੇ ਗੋਗਰਾ ‘ਚ ਮੋਰਚਿਆਂ ‘ਤੇ ਫੌਜ ਦੀ ਤਾਇਨਾਤੀ ਨੂੰ ਗੇੜਬੱਧ ਤੇ ਤਸਦੀਕਸ਼ੁਦਾ ਤਰੀਕੇ ਨਾਲ ਰੋਕਿਆ ਹੈ।

ਭਾਰਤੀ ਥਲ ਸੈਨਾ, ਭਾਰਤ ਤਿੱਬਤ ਸੀਮਾ ਪੁਲਿਸ ਦੇ ਨਾਲ ਰਾਸ਼ਟਰ ਦੀ ਪ੍ਰਭੂਸੱਤਾ ਬਣਾਈ ਰੱਖਣ ਤੇ ਪੂਰਬੀ ਲੱਦਾਖ ‘ਚ ਐਲਏਸੀ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।

Spread the love