ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਨੇ, ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦਾ ਬਾਕੀ ਦੇਸ਼ਾਂ ਨਾਲ ਹੁੰਦੇ ਵਪਾਰ ‘ਤੇ ਵੀ ਵੱਡਾ ਅਸਰ ਪਿਆ, ਅਫ਼ਗਾਨਿਸਤਾਨ ‘ਚ ਹਾਲਾਤ ਵਿਗੜਨ ਮਗਰੋਂ ਲੁਧਿਆਣਾ ਦੀ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਗਿਆ, ਲੁਧਿਆਣਾ ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਲੁਧਿਆਣਾ ਦੇ ਕਈ ਵਪਾਰੀ ਸਲਾਨਾ ਕਰੋੜਾਂ ਦਾ ਮਾਲ ਅਫ਼ਗਾਨਿਸਤਾਨ ਭੇਜਦੇ ਸਨ, ਅਜਿਹੇ ‘ਚ ਜੇਕਰ ਉਥੇ ਹਾਲਾਤ ਠੀਕ ਨਹੀਂ ਹੁੰਦੇ ਤਾਂ ਵਪਾਰੀਆਂ ਦਾ ਕੀ ਹਾਲ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਸਮੇਂ ਵਪਾਰ ਲਈ ਅਫਗ਼ਾਨਿਸਤਾਨ ‘ਚ ਮਾਹੌਲ ਸੁਖਾਵਾਂ ਨਹੀਂ ਹੈ ਇਸ ਕਰਕੇ ਫਿਲਹਾਲ ਵਪਾਰ ਨਹੀਂ ਹੋ ਸਕਦਾ, ਪ੍ਰਧਾਨ ਵਿਨੋਦ ਥਾਪਰ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਦੇ ਰਸਤੇ ਤੋਂ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦਾ ਮਾਲ ਪਾਕਿਸਤਾਨ ਵੀ ਜਾਂਦਾ ਸੀ, ਪਰ ਹੁਣ ਸਭ ਕੁੱਝ ਬੰਦ ਹੋਣ ਕਾਰਨ ਲੁਧਿਆਣਾ ਦੇ ਵਪਾਰੀਆਂ ਨੂੰ ਨੁਕਸਾਨ ਹੋਵੇਗਾ, ਜੋ ਪਹਿਲਾਂ ਹੀ ਮੰਦੀ ਦੀ ਮਾਰ ਚੋਂ ਲੰਘ ਰਹੇ ਨੇ । ਦੱਸਦੀਏ ਕਿ ਫੈਕਟਰੀਆਂ ‘ਚ ਮਾਲ ਤਿਆਰ ਕੀਤਾ ਜਾ ਚੁੱਕਾ ਸੀ ਕਿਉਂਕਿ ਸੀਜ਼ਨ ਸ਼ੁਰੂ ਹੋਣ ਜਾ ਰਿਹਾ, ਪਰ ਹੁਣ ਤਿਆਰ ਹੋਇਆ ਮਾਲ ਅਫ਼ਗਾਨਿਸਤਾਨ ਨਹੀਂ ਜਾ ਸਕੇਗਾ, ਲੁਧਿਆਣਾ ਤੋਂ ਗਰਮ ਕੱਪੜੇ, ਸ਼ਾਲ ਅਤੇ ਸਵੈਟਰ ਅਫ਼ਗਾਨਿਸਤਾਨ ਜਾਂਦੇ ਸੀ, 30 ਤੋਂ ਲੈ ਕੇ 40 ਕਰੋੜ ਦਾ ਵਪਾਰ ਹੁੰਦਾ ਸੀ, ਪਰ ਤਾਲੀਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਦੇ ਵਪਾਰੀ ਘਬਰਾਏ ਹੋਏ ਨੇ, ਲੁਧਿਆਣਾ ਦੇ ਵਪਾਰੀਆਂ ਨੂੰ ਫਿਕਰ ਹੈ ਕੇ ਜੇਕਰ ਅਫ਼ਗਾਨਿਸਤਾਨ ‘ਚ ਹਾਲਾਤ ਨਾ ਠੀਕ ਹੋਏ ਤਾਂ ਉਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ

Spread the love