ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਇੱਕ ਹੋਰ ਵੱਡੇ ਫ਼ੈਸਲੇ ਦੀ ਤਿਆਰੀ ਕਰ ਰਹੀ ਹੈ। ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦਾ ਨਾਮ ਹੁਣ ਹਰੀਗੜ੍ਹ ਹੋ ਸਕਦਾ ਹੈ। ਜੀ ਹਾਂ, ਅਲੀਗੜ੍ਹ ਜ਼ਿਲ੍ਹਾ ਪੰਚਾਇਤ ਦੀ ਮੀਟਿੰਗ ‘ਚ ਪ੍ਰਸ਼ਤਾਵ ਪਾਸ ਹੋ ਚੁੱਕਾ ਹੈ ਜੋ ਕਿ ਯੋਗੀ ਸਰਕਾਰ ਦੇ ਕੋਲ ਭੇਜ ਦਿੱਤਾ ਗਿਆ ਹੈ। ਤਾਂ ਹੁਣ ਆਉਣ ਵਾਲੇ ਸਮੇਂ ‘ਚ ਉਤਰ ਪ੍ਰਦੇਸ਼ ਸਰਕਾਰ ਜੇ ਇਸ ਪ੍ਰਸਤਾਵ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਅਲੀਗੜ੍ਹ ਦਾ ਨਾਮ ਬਦਲ ਕੇ ਹਰੀਗੜ੍ਹ ਹੋ ਜਾਵੇਗਾ। ਤਾਂ ਯੂਪੀ ‘ਚ ਨਾਮ ਬਦਲਣ ਦੀ ਕਬਾਇਤ ਲਗਾਤਰਾ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਯੂਪੀ ਦੇ ਕਈ ਜ਼ਿਿਲ੍ਹਆ ਅਤੇ ਵੱਡੇ ਸ਼ਹਿਰ ਦੇ ਨਾਮ ਬਦਲੇ ਜਾ ਚੁੱਕੇ ਨੇ। ਯੂਪੀ ਦੇ ਮੱੁਖ ਮੰਤਰੀ ਯੋਗੀ ਆਦਿਿਤਆਨਾਥ ਨੇ ਇਹ ਸਾਫ਼ ਤੌਰ ‘ਤੇ ਕਿਹਾ ਕਿ ਹੈ ਯੂਪੀ ‘ਚ ਮੁਗਲਾਂ ਦੀ ਗੁਲਾਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਵਾੇਗਾ ਉਨ੍ਹਾਂ ਨੂੰ ਖਤਮ ਕੀਤਾ ਜਵੇਗਾ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾ ਜਾਵੇਗਾ ਤੇ ਇਹੀ ਵਜ੍ਹਾ ਹੈ ਕਿ ਯੂਪੀ ‘ਚ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਗਿਆ ਇਸਤੋਂ ਇਲਵਾ ਫੈਜ਼ਾਬਾਦ ਦਾ ਨਾਮ ਬਦਲ ਕੇ ਅਯੱੁਧਿਆ ਕੀਤਾ ਗਿਆ । ਇਹ ਨਾਮ ਕੋਈ ਨਵੇਂ ਨਾਮ ਨਹੀਂ ਹਨ ਇਹ ਉਹ ਪੁਰਾਣੇ ਨਾਮ ਨੇ ਜੋ ਪ੍ਰਾਚੀਨ ਕਾਲ ‘ਚ ਹੁੰਦੇੇ ਸੀ ਪਰ ਕਿਉਂਕਿ ਮੁਗਲਾਂ ਨੇ ਦੇਸ਼ ‘ਚ ਰਾਜ ਕੀਤਾ ਤੇ ਉਸਤੋਂ ਬਾਅਦ ਉਨ੍ਹਾ ਨੇ ਕਈ ਸ਼ਹਿਰਾਂ ਦੇ ਨਾਮ ਬਦਲ ਕੇ ਆਪਣੇ ਨਾਮ ‘ਤੇ ਰੱਖੇ ਤੇ ਇਹੀ ਵਜ੍ਹਾ ਹੈ ਕਿ ਹੁਣ ਉਤਰ ਪ੍ਰਦੇਸ਼ ‘ਚ ਯੋਗੀ ਸਰਕਾਰ ਇਨਹਾਂ ਸ਼ਹਿਰਾਂ ਦਾ ਨਾਮ ਬਦਲਣ ‘ਚ ਲਗਾਤਾਰ ਜੁਟੀ ਹੋਈ ਹੈ।

Spread the love