ਮੋਹਾਲੀ, 09 ਸਤੰਬਰ

ਆਪਣੀ ਬਿਹਤਰੀਨ ਪਲੇਸਮੈਂਟ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਝੰਜੇੜੀ ਵੱਲੋਂ ਇਸ ਸਾਲ 210 ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਹੈ। ਨੌਕਰੀ ਹਾਸਿਲ ਕਰਨ ਵਾਲਿਆਂ ਵਿਚ ਬੀ ਟੈੱਕ ਕੰਪਿਊਟਰ ਸਾਇੰਸ, ਇਲੈਕਟ੍ਰੋਨਿਕ ਕੰਮਿਊਨੀਕੇਸ਼ਨ, ਮਕੈਨੀਕਲ, ਸਿਵਲ ਦੇ ਇਲਾਵਾ ਐਮ ਬੀ ਏ, ਬੀ ਬੀ ਏ, ਬੀ.ਕਾਮ, ਬੀ ਸੀ ਏ, ਬੀ ਐੱਸ ਸੀ ਫ਼ੈਸ਼ਨ ਟੈਕਨੌਲੋਜੀ, ਬੀ ਐੱਸ ਸੀ ਐਗਰੀਕਲਚਰਲ ਕੋਰਸਾਂ ਦੇ ਵਿਦਿਆਰਥੀ ਸ਼ਾਮਿਲ ਹਨ। ਹਾਲਾਂਕਿ ਇਸ ਆਂਕੜੇ ਵਿਚ ਸਾਲ ਭਰ ਹੋਈਆਂ ਆਨਲਾਈਨ ਪਲੇਸਮੈਟਾਂ ਦਾ ਆਂਕੜਾ ਸ਼ਾਮਿਲ ਨਹੀਂ ਹੈ। ਕਰੋਨਾ ਕਾਲ ਵਿਚ ਜਿੱਥੇ ਵੱਡੇ ਪੱਧਰ ਤੇ ਨੌਕਰੀਆਂ ਵਿਚ ਕਟੌਤੀ ਹੋ ਰਹੀ ਹੈ, ਅਜਿਹੇ ਸਮੇਂ ਵਿਚ ਵੱਡੇ ਪੱਧਰ ਤੇ ਕਰਵਾਈ ਗਈ ਇਹ ਪਲੇਸਮੈਂਟ ਯਕੀਨਨ ਇਕ ਰਿਕਾਰਡ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦਾ ਝੰਜੇੜੀ ਕੈਂਪਸ 2012 ਵਿਚ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੂਬੇ ਵਿਚ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲੇ ਮੋਹਰੀ ਕੈਂਪਸ ਵਜੋਂ ਜਾਣਿਆ ਜਾਂਦਾ ਹੈ। ਮੈਨੇਜਮੈਂਟ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਸੈਸ਼ਨ ਦੇ ਪਹਿਲੇ ਦਿਨ ਤੋਂ ਤਿਆਰ ਕਰਨਾ ਸ਼ੁਰੂ ਕਰ ਦਿਤਾ ਜਾਂਦਾ ਹੈ। ਜਿਸ ਦਾ ਨਤੀਜਾ ਬਿਹਤਰੀਨ ਪਲੇਸਮੈਂਟ ਵਜੋਂ ਹੋ ਨਿੱਬੜਦਾ ਹੈ।

ਇਸ ਦੌਰਾਨ ਟਾਪ ਪੈਕੇਜ ਦੇਣ ਵਾਲੀਆਂ ਕੰਪਨੀਆਂ ਵਿਚ ਜੈੱਡ ਐੱਸ ਐਸੋਸੀਏਟ ਵੱਲੋਂ 12.85 ਲੱਖ, ਬੀ ਵਾਈ ਜੇ ਯੂ ਵੱਲੋਂ 10 ਲੱਖ, ਬੀ ਏ ਕੌਟੀਨਿੰਮ ਵੱਲੋਂ 8.50 ਲੱਖ, ਕਿਊਬੇਸ਼ਨ ਕੰਨਸਲੇਟੀ ਵੱਲੋਂ 7.19 ਲੱਖ, ਕੇਪਜੈਮਿਨੀ ਵੱਲੋਂ 6.80 ਲੱਖ, ਨੋਕੀਆ ਵੱਲੋਂ 6.50 ਲੱਖ, ਬਾਰਕਲੇ ਵੱਲੋਂ 6.70 ਲੱਖ, ਜੋਰੋ ਐਜੂਕੇਸ਼ਨ ਵੱਲੋਂ 6.60 ਲੱਖ ਦਾ ਬਿਹਤਰੀਨ ਸਾਲਾਨਾ ਪੈਕੇਜ ਆਫ਼ਰ ਕੀਤਾ ਗਿਆ ਹੈ। ਇਸ ਦੇ ਇਲਾਵਾ ਮਾਰਕੀਟ ਵਿਚ ਬਿਹਤਰੀਨ ਪੈਕੇਜ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਫੋਨਪੇ, ਕਛੀਨਾ, ਐ.ਐਲ.ਐਮ.ਕੇ, ਜਾਰੋ ਐਜੂਕੇਸ਼ਨ, ਟੀ.ਸੀ.ਐੱਸ ਐਨਕਿਟੀ, ਪੇਟੀ.ਐਮ, ਬੀ.ਜੇ.ਯੂ.ਯੂਜ਼, ਕੈਪਗੇਮਿਨੀ, ਵਿਪਰੋ, ਆਈ.ਸੀ.ਆਈ.ਸੀ.ਆਈ ਪ੍ਰੂਡੈਂਸੀਅਲ, ਸਾਪਰਟੀ ਕੰਸਲਟਿੰਗ, ਐਲ ਐਂਡ ਟੀ ਟੈਕਨਾਲੋਜੀ ਸੇਵਾਵਾਂ, ਜੈਨਨ ਸਟੈਕ, ਸਾਪਰਟੀ ਕੰਸਲਟਿੰਗ, ਹੇਟਿਚ ਇੰਡੀਆ ਪ੍ਰਾਈਵੇਟ ਲਿਮਿਟੇਡ ਜਿਹੀਆਂ ਕੌਮਾਂਤਰੀ ਕੰਪਨੀਆਂ ਨੇ ਝੰਜੇੜੀ ਕੈਂਪਸ ਤੋਂ ਕੈਂਪਸ ਪਲੇਸਮੈਂਟ ਕੀਤੀ ਹੈ। ਇਸ ਦੌਰਾਨ ਸਭ ਤੋਂ ਬਿਹਤਰੀਨ ਪਲੇਸਮੈਂਟ ਦਾ ਰਿਕਾਰਡ ਮੂਸਿੰਗਮਾ ਵੱਲੋਂ ਇਕ ਵਿਦਿਆਰਥੀ ਦੀ ਚੋਣ 30 ਲੱਖ ਰੁਪਏ ਸਾਲਾਨਾ ਦਾ ਰਿਹਾ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਵਿਚ ਵੀ ਸੀ ਜੀ ਸੀ ਝੰਜੇੜੀ ਨੇ ਲਗਾਤਾਰ ਆਪਣੇ ਪੁਰਾਣੇ ਰਿਕਾਰਡਾਂ ਨੂੰ ਕਾਇਮ ਰੱਖਿਆਂ ਹੈ। ਇਸ ਸੈਸ਼ਨ ਵਿਚ ਵੀ ਪਾਸ ਆਊਟ ਹੋਣ ਜਾ ਰਹੇ ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਲਈ ਵੀ ਪਲੇਸਮੈਂਟ ਦੇ ਨਵੇਂ ਰਿਕਾਰਡ ਕਾਇਮ ਕੀਤੇ ਗਏ ਹਨ। ਹੱਲਾਂ ਕਿ ਕੋਵਿਡ-19 ਦੇ ਚਲਦਿਆ ਇਸ ਸੈਸ਼ਨ ਵਿਚ ਇਸ ਟੀਚੇ ਤੱਕ ਪਹੁੰਚਣ ਲਈ ਕਈ ਮੁਸ਼ਕਲਾਂ ਆਈਆਂ ਪਰ ਫਿਰ ਵੀ ਇਹ ਟੀਚਾ ਅਛੂਤ ਨਾ ਰਿਹਾ। ਇਸ ਦੇ ਨਾਲ ਪਾਸ ਆਊਟ ਹੋਣ ਜਾ ਰਹੇ ਬੈਚ ਦੇ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਟਰੇਨਿੰਗ ਜਾਂ ਇੰਟਰਨਸ਼ਿਪ ਦੌਰਾਨ 25,000 ਰੁਪਏ ਪ੍ਰਤੀ ਮਹੀਨੇ ਦਾ ਸਟਾਈਫੰਡ ਵੀ ਦਿਤਾ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ ਵਿਚ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ।

ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਹਾਂਮਾਰੀ ਦੇ ਹਾਲਤਾਂ ਨੇ ਸਾਡੀ ਸਥਿਤੀ ਨੂੰ ਹੇਠਾਂ ਨਹੀਂ ਲਿਆਂਦਾ, ਬਲਕਿ ਅਸੀਂ ਵਿਦਿਆਰਥੀਆਂ ਨੂੰ ਅਜਿਹੇ ਔਖੇ ਸਮੇਂ ਵਿਚ ਉੱਚਤਮ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਬਿਹਤਰੀਨ ਪਲੇਸਮੈਂਟ ਦੇ ਆਪਣੇ ਵਾਅਦੇ ਨੂੰ ਵੀ ਪੂਰਾ ਕੀਤਾ ਹੈ। ਇਸ ਮੌਕੇ ਤੇ ਕੈਂਪਸ ਵਿਚ ਕੇਕ ਕਟਿੰਗ ਸੈਰਾਮਨੀ ਦਾ ਵੀ ਆਯੋਜਨ ਕੀਤਾ ਗਿਆ।

ਫ਼ੋਟੋ ਕੈਪਸ਼ਨ- ਸੀ ਜੀ ਸੀ ਝੰਜੇੜੀ ਕੈਂਪਸ ਵਿਚ ਪਲੇਸਮੈਂਟ ਹਾਸਿਲ ਕਰਨ ਵਾਲੇ ਵਿਦਿਆਰਥੀ ਖ਼ੁਸ਼ੀ ਦੇ ਰੌਂਅ ਵਿਚ ।

Spread the love