ਸ਼ਿਖਰ ਧਵਨ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਦਾ ਤਲਾਕ ਹੋ ਗਿਆ । ਆਇਸ਼ਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਖਬਰ ਸਾਂਝੀ ਕੀਤੀ । ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਸਾਲ 2012 ਵਿੱਚ ਵਿਆਹ ਕੀਤਾ ਸੀ। ਆਇਸ਼ਾ ਪਹਿਲਾਂ ਹੀ ਦੋ ਬੱਚਿਆਂ ਦੀ ਮਾਂ ਰਹਿ ਚੁੱਕੀ ਹੈ। ਆਇਸ਼ਾ ਅਤੇ ਧਵਨ 2014 ਵਿੱਚ ਦੁਬਾਰਾ ਮਾਪੇ ਬਣੇ ਅਤੇ ਜ਼ੋਰਾਵਰ ਦਾ ਜਨਮ ਹੋਇਆ। ਆਇਸ਼ਾ ਅਤੇ ਧਵਨ ਦੇ ਤਲਾਕ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਹਨ। ਪਰ ਖਿਡਾਰੀ ਧਵਨ ਤੋਂ ਇਲਾਵਾ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਅਜਿਹੇ ਕਈ ਜੋੜੇ ਹਨ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਤਲਾਕ ਲੈ ਲਿਆ ਹੈ। ਆਓ ਇੱਕ ਨਜ਼ਰ ਮਾਰ ਦੇ ਹਾਂ ਉਨ੍ਹਾਂ ਕ੍ਰਿਕਟਰਾਂ ‘ਤੇ

ਮੁਹੰਮਦ ਅਜ਼ਹਰੂਦੀਨ (Mohammad Azharuddin)

ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਪਹਿਲਾ ਵਿਆਹ ਨੌਰੀਨ ਨਾਲ ਹੋਇਆ ਸੀ। ਪਰ ਬਾਅਦ ਵਿੱਚ ਅਜ਼ਹਰ ਨੇ ਬਾਲੀਵੁੱਡ ਅਭਿਨੇਤਰੀ ਸੰਗੀਤਾ ਬਿਜਲਾਨੀ ਨਾਲ ਅਫੇਅਰ ਕਾਰਨ ਆਪਣੀ ਪਹਿਲੀ ਪਤਨੀ ਨੌਰੀਨ ਨੂੰ ਤਲਾਕ ਦੇ ਦਿੱਤਾ। ਨੌਰੀਨ ਅਤੇ ਅਜ਼ਹਰ ਨੇ 1987 ਵਿੱਚ ਵਿਆਹ ਕੀਤਾ ਅਤੇ 1996 ਵਿੱਚ ਤਲਾਕ ਲੈ ਲਿਆ। ਹਾਲਾਂਕਿ ਅਜ਼ਹਰ ਅਤੇ ਸੰਗੀਤਾ ਦਾ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ। ਅਜ਼ਹਰ ਅਤੇ ਸੰਗੀਤਾ 2010 ਵਿੱਚ ਇੱਕ ਦੂਜੇ ਤੋਂ ਵੱਖ ਹੋ ਗਏ ਸਨ।

ਜਵਾਗਲ ਸ਼੍ਰੀਨਾਥ ( Javagal Srinath )

ਭਾਰਤੀ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨੇ ਵੀ ਆਪਣਾ ਪਹਿਲਾ ਵਿਆਹ ਤੋੜ ਦਿੱਤਾ ਸੀ । ਸ਼੍ਰੀਨਾਥ ਦਾ ਪਹਿਲਾ ਵਿਆਹ 1999 ਵਿੱਚ ਜਯੋਤਸਨਾ ਨਾਲ ਹੋਇਆ ਸੀ ਪਰ 2007 ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ । 2008 ਵਿੱਚ ਸ੍ਰੀਨਾਥ ਨੇ ਪੱਤਰਕਾਰ ਮਾਧਵੀ ਪਤਰਵਾਲੀ ਨਾਲ ਦੂਜਾ ਵਿਆਹ ਕੀਤਾ।

ਯੋਗਰਾਜ ਸਿੰਘ ( Yograj Singh )

ਯੁਵਰਾਜ ਸਿੰਘ ਦੇ ਪਿਤਾ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਵੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਯੋਗਰਾਜ ਦੀ ਪਹਿਲੀ ਪਤਨੀ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸੀ। ਸ਼ਬਨਮ ਤੋਂ ਤਲਾਕ ਲੈਣ ਤੋਂ ਬਾਅਦ ਯੋਗਰਾਜ ਦਾ ਸਤਵੀਰ ਕੌਰ ਨਾਲ ਦੁਬਾਰਾ ਵਿਆਹ ਹੋ ਗਿਆ ਸੀ।

ਵਿਨੋਦ ਕਾਂਬਲੀ (Vinod Kambli )

ਇਸ ਲਿਸਟ ‘ਚ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦਾ ਵੀ ਨਾਮ ਸ਼ਾਮਲ ਹਨ। ਕਾਂਬਲੀ ਦਾ ਪਹਿਲਾ ਵਿਆਹ ਬਚਪਨ ਦੀ ਦੋਸਤ ਨੋਏਲਾ ਲੁਈਸ ਨਾਲ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਕਾਂਬਲੀ ਨੇ ਬਾਅਦ ਵਿੱਚ ਮਾਡਲ ਐਂਡਰੀਆ ਹੇਵਿਟ ਨਾਲ ਵਿਆਹ ਕਰਾ ਲਿਆ ਸੀ।

ਦਿਨੇਸ਼ ਕਾਰਤਿਕ ( Dinesh Kartik )

ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਕੋਲ ਵੀ ਪਹਿਲੇ ਵਿਆਹ ਦਾ ਚੰਗਾ ਤਜਰਬਾ ਨਹੀਂ ਸੀ। ਕਾਰਤਿਕ ਦਾ ਪਹਿਲਾ ਵਿਆਹ ਨਿਕਿਤਾ ਨਾਲ ਹੋਇਆ ਸੀ ਪਰ ਦੋਵਾਂ ਵਿਚਕਾਰ ਚੀਜ਼ਾਂ ਚੰਗੀਆਂ ਨਹੀਂ ਚੱਲੀਆਂ ਜਿਸ ਕਾਰਨ ਕਾਰਤਿਕ ਅਤੇ ਨਿਕਿਤਾ ਦਾ ਤਲਾਕ ਹੋ ਗਿਆ। ਦਿਨੇਸ਼ ਨੇ ਬਾਅਦ ਵਿੱਚ 2015 ਵਿੱਚ ਸਕੁਐਸ਼ ਖਿਡਾਰੀ ਦੀਪਿਕਾ ਪੱਲੀਕਲ ਨਾਲ ਵਿਆਹ ਕੀਤਾ ਸੀ।

Spread the love