ਪੰਜਾਬ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਗੰਨੇ ਦਾ ਭਾਅ ‘ਚ ਵਾਧਾ ਕੀਤਾ ਹੈ ।

ਗੰਨੇ ਦੇ ਰੇਟ ‘ਚ 12 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਹੁਣ ਗੰਨੇ ਦਾ ਰੇਟ 362 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਕਿ ਪੰਜਾਬ ਤੋਂ ਵੀ 2 ਰੁਪਏ ਵੱਧ ਹੈ। ਯਾਨੀ ਕਿ ਪੂਰੇ ਦੇਸ਼ ਚੋਂ ਹਰਿਆਣਾ ਬਾਜ਼ੀ ਮਾਰ ਗਿਆ।

ਪੂਰੇ ਦੇਸ਼ ਚੋਂ ਹਰਿਆਣਾ ਸੂਬਾ ਪਹਿਲੇ ਨੰਬਰ ‘ਤੇ ਆ ਗਿਆ ਜਿੱਥੇ ਗੰਨੇ ਦੀ ਸਭ ਤੋਂ ਵੱਧ ਕੀਮਤ ਮਿਲਦੀ ਹੈ। ਅਜਿਹਾ ਹੋਣ ਤੋਂ ਬਾਅਦ ਹੁਣ ਪੰਜਾਬ ਦੂਜੇ ਨੰਬਰ ‘ਤੇ ਆ ਗਿਆ। ਹਾਲਾਂਕਿ ਇਸਤੋਂ ਪਹਿਲਾਂ ਪੰਜਾਬ ਪਹਿਲੇ ਨੰਬਰ ‘ਤੇ ਸੀ। ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਗੰਨੇ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਸੀ । ਤੇ ਪੰਜਾਬ ‘ਚ ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ।

Spread the love