ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ,ਤੇ ਰਣਜੀਤ ਸਿੰਘ ਕਲੇਰ ਬਾਲਾਂ ਨੇ ਦਿੱਲੀ ਮੋਰਚੇ ਵਿੱਚ ਸੰਗੂ ਬਾਰਡਰ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਹਾੜੀ ਦੀਆਂ ਫ਼ਸਲਾਂ ਵਿੱਚ ਜੋ ਵਾਧਾ ਕੀਤਾ ਹੈ ,ਜਿਸ ਤੇ ਪ੍ਰਧਾਨ ਮੰਤਰੀ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ,ਪਰ ਅਸਲ ਸਚਾਈ ਇਹ ਹੈ ਕਿ, ਕੁਲ ਖ਼ਰੀਦ ਦਾ 6% ਹੀ ਸਰਕਾਰ ਖ਼ਰੀਦ ਕਰਦੀ ਹੈ।

ਕਣਕ ਦੀ ਖ਼ਰੀਦ ਪੰਜਾਬ ਹਰਿਆਣਾ ਤੇ ਯੂਪੀ ਦੇ ਕੁੱਲ ਇਲਾਕਿਆਂ ਵਿੱਚ ਹੁੰਦੀ ਹੈ, ਇਸ ਲਈ ਕਣਕ ਤੇ 40 ਰੁਪਏ ਦਾ ਵਾਧਾ ਪੂਰੇ ਦੇਸ਼ ਨੂੰ ਫ਼ਾਇਦਾ ਨਹੀਂ ਹੋਵੇਗਾ ਬਾਕੀ ਦੂਸਰੀਆਂ ਫਸਲਾਂ ਜਿਵੇਂ ਕਣਕ ਤੋਂ ਇਲਾਵਾ ਮੂੰਗੀ, ਛੋਲੇ, ਸੂਰਜਮੁਖੀ, ਸਰੌਂ,ਆਦਿ ਫ਼ਸਲਾਂ ਦੇ ਭਾਅ ਵਿੱਚ ਕੀਤਿਆਂ ਵਾਦਿਆ ਦਾ ਕੋਈ ਬਹੁਤ ਫ਼ਾਇਦਾ ਦੇਸ਼ ਦੇ ਕਿਸਾਨਾਂ ਨੂੰ ਨਹੀਂ ਹੋਵੇਗਾ ਕਿਉਂਕਿ ਐਮ,ਐਸ,ਪੀ ਤੇ ਇਨ੍ਹਾਂ ਫ਼ਸਲਾਂ ਦੀ ਖ਼ਰੀਦ ਨਾਂ ਮਾਤਰ ਹੁੰਦੀ ਹੈ ਜਦ ਕਿ,ਜਦ ਕਿ ਡੀਜ਼ਲ ਖਾਂਦਾ ਦਵਾਈਆਂ, ਤੇ ਖੇਤੀ ਮਸ਼ੀਨਰੀ ਤੇ ਲੇਬਰ ਵਿੱਚ ਵਾਧਾ ਬਹੁਤ ਜ਼ਿਆਦਾ ਹੋਇਆਂ ਹੈ,40 ਰੁਪਏ ਵਾਧੇ ਨਾਲ ਇੱਕ ਸਾਲ ਵਿੱਚ ਵਧੀਆਂ ਫ਼ਸਲਾਂ ਤੇ ਲਾਗਤਾਂ ਦਾ ਵੀ ਖ਼ਰਚਾ ਪੂਰਾਂ ਨਹੀਂ ਹੁੰਦਾ,ਇਸ ਕਰ ਕੇ ਵਾਕਿਆ ਹੀ ਕੇਂਦਰ ਸਰਕਾਰ ਸੰਜੀਦਾ ਹੈ ਤਾਂ, ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾਂ ਕਾਨੂੰਨ ਲਿਆਵੇ,ਤੇ ਡਾ, ਸਵਾਮੀਨਾਥਨ ਰਿਪੋਰਟ ਲਾਗੂ ਕਰੇ ।

ਅੱਜ ਦਾ ਸੰਦੇਸ਼ ਸੰਚਾਲਨ– ਡਾ, ਕਵਰਦਲੀਪ ਸਿੰਘ, ਸੈਦੋਕੇ, ਹਰਵਿੰਦਰ ਸਿੰਘ ਭਲਾਈਪੁਰ, ਗੁਰਭੇਜ ਸਿੰਘ ਸੁਰੋਪੰਡਾ, ਗੁਰਲਾਲ ਸਿੰਘ ਮਾਨ,ਰਣਬੀਰ ਸਿੰਘ ਬੁੱਟਰ, ਕੰਧਾਰਾਂ ਸਿੰਘ ਭਰੋਵਾਲ ਸੁਖਦੇਵ ਸਿੰਘ ਕਾਜੀਕੋਟ, ਕੁਲਬੀਰ ਸਿੰਘ ਉਦੋਕੇ, ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ, ਅਨਮੋਲਕ ਸਿੰਘ, ਬਲਵਿੰਦਰ ਸਿੰਘ ਬਿੰਦੂ,ਅਜੀਤ ਸਿੰਘ ਠੱਠੀਆਂ ।

Spread the love