ਕਰਨਾਲ ‘ਚ ਲੱਗੇ ਪੱਕੇ ਮੋਰਚੇ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਬਿਆਨ ਦਿੱਤਾ।

ਬਲਬੀਰ ਰਾਜੇਵਾਲ ਨੇ ਕਿਹਾ ਕਿ ਸਰਕਾਰ ਸਾਨੂੰ ਦੋ ਥਾਵਾਂ ‘ਤੇ ਉਲਝਾਉਣਾ ਚਾਹੁੰਦੀ ਹੈ। ਕੁਝ ਆਗੂਆਂ ਦੀ ਡਿਊਟੀ ਕਰਨਾਲ ‘ਚ ਲਾਈ ਜਾਵੇਗੀ ਤੇ ਬਾਕੀ ਸਾਰੇ ਲੀਡਰ ਦਿੱਲੀ ਮੋਰਚੇ ‘ਤੇ ਹੀ ਡਟੇ ਰਹਿਣਗੇ।

ਇਸਦੇ ਨਾਲ ਹੀ ਰਾਜਨੀਤਿਕ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ‘ਤੇ ਰਾਜੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚਿੱਠੀ ਮਿਲਣ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ 10 ਸਤੰਬਰ ਨੂੰ ਸਾਰੀਆ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇ। ਕੱਲ੍ਹ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 36 ਦੇ ਪੀਪਜ਼ਲ ਕਨਵੈਂਸ਼ਨ ਹਾਲ ‘ਚ ਇਹ ਮੀਟਿੰਗ ਸੱਦੀ ਗਈ ਹੈ।

ਇਸਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਉਹ ਆਪਣੀ ਪਾਰਟੀ ਦੇ 5-5 ਨੁਮਾਇੰਦਿਆ ਦੇ ਨਾਮ ਭੇਜੇ ਜੋ ਮੀਟਿੰਗ ‘ਚ ਆਉਣਗੇ ਇਸਦੇ ਨਾਲ ਹੀ ਕਿਸਾਨ ਜਥੇਬੰਦੀਆਂ ਚੋਂ ਇੱਕ ਇੱਕ ਆਗੂ ਇਸ ਮੀਟਿੰਗ ‘ਚ ਜਾਵੇਗਾ।

Spread the love