ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਹੈ।

ਕੇਂਦਰ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਇੱਕ ਵਿਸ਼ੇਸ਼ “ਗੁਰਦੁਆਰਾ ਸਰਕਟ” ਲਾਂਚ ਕਰਨ ਲਈ ਤਿਆਰ ਹਨ ਜੋ ਯਾਤਰੀਆਂ ਨੂੰ ਦੇਸ਼ ਭਰ ਵਿੱਚ ਤੀਰਥ ਯਾਤਰਾ ‘ਤੇ ਲੈ ਕੇ ਜਾਵੇਗਾ। ਭਾਵ ਹੈ ਕੇ ਹੁਣ ਵਿਸ਼ੇਸ਼ ਗੁਰਦੁਆਰਾ ਸਰਕਿਟ ਟ੍ਰੇਨ ਚਲਾਈ ਜਾਵੇਗੀ।

ਇਸ ਟ੍ਰੇਨ ’ਚ ਸਿੱਖ ਸ਼ਰਧਾਲੂ ਆਪਣੇ ਤੀਰਥ ਅਸਥਾਨਾਂ ਦੀ ਯਾਤਰਾ ਕਰ ਸਕਣਗੇ। ਸਰਕਟ ’ਚ ਸ਼ੁਰੂ ’ਚ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਦਮਦਮਾ ਸਾਹਿਬ ਬਠਿੰਡਾ, ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਤੇ ਗੁਰਦੁਆਰਾ ਪਟਨਾ ਸਾਹਿਬ, ਪਟਨਾ ਸ਼ਾਮਲ ਹੋਣਗੇ।

ਇਹ ਸਰਕਟ 11 ਦਿਨਾਂ ’ਚ ਪੂਰਾ ਹੋਵੇਗਾ। ਇਸ ਸਮੇਂ ਗੁਰਦੁਆਰਾ ਸਰਕਟ ਵਿਸ਼ੇਸ਼ ਟ੍ਰੇਨ ਦੇ ਵੇਰਵੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਛੇਤੀ ਹੀ ਜਨਤਕ ਕੀਤਾ ਜਾਵੇਗਾ। ਵਿਸ਼ੇਸ਼ ਰੇਲ ਗੱਡੀ ਵਿੱਚ 16 ਕੋਚ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਸਲੀਪਰ ਕਲਾਸ ਅਤੇ ਏਅਰ ਕੰਡੀਸ਼ਨਡ ਕਲਾਸ ਸ਼ਾਮਲ ਹਨ।

ਏਸੀ ਕਲਾਸ ਵਿੱਚ ਇੱਕ ਯਾਤਰੀ ਲਈ ਯਾਤਰਾ ਦੀ ਲਾਗਤ ਪ੍ਰਤੀ ਦਿਨ ਪ੍ਰਤੀ ਯਾਤਰੀ 900-1000 ਰੁਪਏ ਦੇ ਵਿਚਕਾਰ ਹੋਵੇਗੀ। ਇਸ ਦੇ ਨਾਲ ਹੀ ਟ੍ਰੇਨ ’ਚ ਇਕ ਪੈਂਟਰੀ ਕਾਰ ਦੀ ਵੀ ਵਿਵਸਥਾ ਕੀਤੀ ਜਾਵੇਗੀ ਪਰ ਯਾਤਰੀਆਂ ਨੂੰ ਐਡਵਾਂਸ ’ਚ ਖਾਣਾ ਬੁੱਕ ਕਰਵਾਉਣਾ ਪਵੇਗਾ।ਆਪਰੇਟਰ ਰੇਲ ਦੀ ਅੰਦਰੂਨੀ ਸੰਭਾਲ ਲਈ ਜ਼ਿੰਮੇਵਾਰ ਹੋਵੇਗਾ, ਬਾਹਰੀ ਰੱਖ -ਰਖਾਅ ਅਤੇ ਮੁਰੰਮਤ ਦਾ ਕੰਮ ਭਾਰਤੀ ਰੇਲਵੇ ਦੇ ਨਾਲ ਕੀਤਾ ਜਾਵੇਗਾ। ਰੇਲ ਦੇ ਡੱਬੇ ਅਤਿ ਆਧੁਨਿਕ ਹੋਣਗੇ ਜਿਸ ਵਿੱਚ ਸਾਰੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਨ ਅਤੇ ਯਾਤਰਾ ਦੌਰਾਨ ਗੁਰਬਾਣੀ ਵਜਾਉਣ ਦੇ ਪ੍ਰਬੰਧ ਹੋਣਗੇ।

Spread the love