ਨਵੀਂ ਦਿੱਲੀ, 16 ਸਤੰਬਰ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੱਡਾ ਐਲਾਨ ਕੀਤਾ ਹੈ। ਕੋਹਲੀ ਨੇ ਆਉਣ ਵਾਲੇ T-20 ਵਿਸ਼ਵ ਕੱਪ ਮੈਚ ਤੋਂ ਬਾਅਦ T-20 ਫੋਰਮੈਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ’ ਚ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕੰਮ ਦੇ ਬੋਝ ਦੇ ਮੱਦੇਨਜ਼ਰ ਲਿਆ ਗਿਆ ਹੈ।

https://twitter.com/imVkohli/status/1438478585518456832

ਕੋਹਲੀ ਨੇ ਕਿਹਾ, ਮੈਂ ਆਪਣੇ ਕਰੀਬੀ ਲੋਕਾਂ, ਮੁੱਖ ਕੋਚ ਕੋਚ ਰਵੀ ਸ਼ਾਸਤਰੀ ਅਤੇ ਰੋਹਿਤ ਸ਼ਰਮਾ ਨਾਲ ਸਲਾਹ ਕਰਨ ਤੋਂ ਬਾਅਦ ਟੀ -20 ਫਾਰਮੈਟ ਵਿੱਚ ਕਪਤਾਨੀ ਛੱਡਣ ਦਾ ਫੈਸਲਾ ਲਿਆ ਹੈ। ਮੈਂ ਆਪਣੀ ਕਪਤਾਨੀ ਦੇ ਦੌਰਾਨ ਟੀਮ ਨੂੰ ਬਹੁਤ ਕੁਝ ਦਿੱਤਾ ਹੈ।

ਕੰਮ ਦਾ ਬੋਝ ਜਿਆਦਾ ਹੋਣ ਕਰਕੇ 2021 ਟੀ -20 ਵਿਸ਼ਵ ਕੱਪ ਤੋਂ ਬਾਅਦ ਟੀ -20 ਫਾਰਮੈਟ ਵਿੱਚ ਭਾਰਤ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ ਪਰ ਮੈਂ ਇੱਕ ਬੱਲੇਬਾਜ਼ ਦੇ ਰੂਪ ਵਿੱਚ ਟੀਮ ਦਾ ਸਮਰਥਨ ਜਾਰੀ ਰੱਖਾਂਗਾ। ”ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਟੈਸਟ ਅਤੇ ਵਨਡੇ ਵਿੱਚ ਧਿਆਨ ਕੇਂਦਰਤ ਕਰਨ ਦੇ ਲਈ ਟੀ -20 ਫਾਰਮੈਟ ਵਿੱਚ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਕੋਹਲੀ ਨੇ ਸਾਲ 2010 ‘ਚ ਜ਼ਿੰਮਬਾਵੇ ਦੇ ਖ਼ਿਲਾਫ਼ ਪਹਿਲਾਂ T-20 ਮੈਚ ਖੇਡਿਆ ਸੀ। 90 ਮੈਚ ਖੇਡ ਵਿਰਾਟ ਕੋਹਲੀ ਨੇ 52 ਦੀ ਔਸਤ ਦੇ ਨਾਲ 3159 ਦੋੜਾਂ ਬਣਾਈਆਂ ਹਨ।T-20 ‘ਚ ਵਿਰਾਟ ਦੀ ਰੇਟਿੰਗ 717 ਹੈ ਤੇ ਉਹ ICC Mens T-20 ਦੀ ਰੈਕਿੰਗ ‘ਚ ਚੌਥੇ ਸਥਾਨ ਤੇ ਹੈ।

Spread the love