ਨੈਨੀਤਾਲ,16 ਸਤੰਬਰ

ਹਾਈਕੋਰਟ ਨੇ ਕਰੋਨਾ ਕਾਰਨ ਉੱਤਰਾਖੰਡ ਵਿੱਚ ਮੁਲਤਵੀ ਕੀਤੀ ਗਈ ਚਾਰ ਧਾਮ ਯਾਤਰਾ ‘ਤੇ ਲੱਗੀ ਰੋਕ ਹਟਾ ਦਿੱਤੀ ਹੈ।

ਅਦਾਲਤ ਨੇ ਕੁਝ ਪਾਬੰਦੀਆਂ ਦੇ ਨਾਲ ਚਾਰ ਧਾਮ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ।ਚਾਰਧਾਮ ਯਾਤਰਾ ਸ਼ੁਰੂ ਕਰਨ ਨੂੰ ਲੈ ਕੇ ਸਰਕਾਰ ਦੁਆਰਾ ਦਰਜ ਐਫੀਡੇਵਿਟ ’ਤੇ ਸੁਣਵਾਈ ਕੀਤੀ ਗਈ। ਕੋਰਟ ਨੇ ਮਾਮਲੇ ਨੂੰ ਸੁਣਨ ਤੋਂ ਬਾਅਦ ਆਪਣੇ 28 ਜੂਨ ਦੇ ਫ਼ੈਸਲੇ ਨਾਲ ਯਾਤਰਾ ’ਤੇ ਲਗਾਈ ਰੋਕ ਨੂੰ ਹਟਾਉਂਦੇ ਹੋਏ ਸਰਕਾਰ ਨੂੰ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪਾਬੰਦੀਆਂ ਦੇ ਨਾਲ ਚਾਰਧਾਮ ਯਾਤਰਾ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।

ਕੋਰਟ ਦੇ ਯਾਤਰਾ ਸ਼ੁਰੂ ਕਰਨ ਦੇ ਆਦੇਸ਼ ਨਾਲ ਸੂਬਾ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਨਾਲ ਹੀ ਹਜ਼ਾਰਾਂ ਯਾਤਰਾ ਕਾਰੋਬਾਰੀਆਂ ਤੇ ਤੀਰਥ ਪੁਜਾਰੀਆਂ ਸਮੇਤ ਉੱਤਰਕਾਸ਼ੀ, ਚਮੋਲੀ ਤੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਵਾਸਲੀਆਂ ਦੀ ਰੋਜ਼ੀ-ਰੋਟੀ ਪੱਟੜੀ ’ਤੇ ਲਿਆਉਣ ਦੀ ਉਮੀਦ ਹੈ। ਫੈਸਲੇ ਵਿੱਚ ਬਦਰੀਨਾਥ ਧਾਮ ਵਿੱਚ 1200, ਕੇਦਾਰਨਾਥ ਧਾਮ ਵਿੱਚ 800, ਗੰਗੋਤਰੀ ਵਿੱਚ 600 ਅਤੇ ਯਮਨੋਤਰੀ ਧਾਮ ਵਿੱਚ 400 ਸ਼ਰਧਾਲੂਆਂ ਜਾਂ ਯਾਤਰੀਆਂ ਨੂੰ ਆਗਿਆ ਦਿੱਤੀ ਗਈ ਹੈ।

ਅਦਾਲਤ ਨੇ ਹਰੇਕ ਯਾਤਰੀ ਨੂੰ ਕੋਰਾਣਾ ਦੀ ਨੈਗੇਟਿਵ ਰਿਪੋਰਟ ਅਤੇ ਦੋ ਟੀਕਿਆਂ ਦਾ ਸਰਟੀਫਿਕੇਟ ਰੱਖਣ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਮੁੱਖ ਜੱਜ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਸਮੇਤ ਸਰਕਾਰ ਅਤੇ ਹੋਰ ਪੱਖਕਾਰਾਂ ਦੇ ਵਕੀਲਾਂ ਨਾਲ ਸਵਾਲ-ਜਵਾਬ ਕੀਤੇ। ਹੁਣ ਫ਼ੈਸਲਾ ਲਿਖਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ’ਚ ਜਲਦ ਫ਼ੈਸਲਾ ਆ ਜਾਵੇਗਾ।

Spread the love