ਮੁੰਬਈ, 23 ਸਤੰਬਰ

ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਮੰਨਿਆ ਜਾਂਦਾ ਹੈ। ਲੋੜ ਪੈਣ ‘ਤੇ ਉਹ ਇਨਸਾਨ ਲਈ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਗਾਉਣ ਤੋਂ ਪਿੱਛੇ ਨਹੀਂ ਰਹਿੰਦਾ। ਉੱਥੇ ਹੀ ਇਨਸਾਨ ਵੀ ਉਸਦੇ ਲਈ ਸਭ ਕੁੱਝ ਲੁਟਾ ਦੇਣੇ ਤੋਂ ਪਿੱਛੇ ਨਹੀਂ ਰਹਿੰਦਾ। ਅਜਿਹਾ ਮਾਮਲਾ ਮੁੰਬਈ ‘ਚ ਦੇਖਣ ਨੂੰ ਮਿਲਿਆ।

ਮੀਡੀਆ ਰਿਪੋਰਟ ਮੁਤਾਬਿਕ ਇੱਕ ਯਾਤਰੀ ਨੇ ਆਪਣੇ ਪਾਲਤੂ ਕੁੱਤੇ ਦੇ ਨਾਲ ਯਾਤਰਾ ਕਰਨ ਲਈ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨਸ ਕਲਾਸ ਦੀ ਸਾਰੀ ਸੀਟਾਂ ਬੁੱਕ ਕਰਾਂ ਲਈਆਂ। ਮੁੰਬਈ ਤੋਂ ਚੇਨਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ‘ਜੇ’ ਜਾ ਬਿਜ਼ਨਸ ਕਲਾਸ ਨੂੰ ਬੁੱਕ ਕੀਤਾ ਗਿਆ ਸੀ। ਜਿਸ ਦੇ ‘ਕੇ9’ ਆਪਣੇ ਮਾਲਕ ਦੇ ਨਾਲ ਇਸ ਸ਼ਾਨਦਾਰ ਯਾਤਰਾ ਕਰੇ।

ਜਾਣਕਾਰੀ ਮੁਤਾਬਿਕ ਏਅਰਬੱਸ ਏ320 ਜਹਾਜ਼ ਵਿੱਚ 12 ਬਿਜ਼ਨੈਸ ਕਲਾਸ ਸੀਟਾਂ ਸਨ। ਪਾਲਤੂ ਕੁੱਤੇ ਦੇ ਮਾਲਕ ਨੇ ਇਹ ਸਾਰੀਆਂ ਹੀ ਸੀਟਾਂ ਬੁੱਕ ਕਰਵਾ ਲਈਆਂ, ਜਹਾਜ਼ ‘ਚ ਉਨ੍ਹਾਂ ਸਿਰਫ ਆਪਣੇ ਪਾਲਤੂ ਕੁੱਤੇ ਦੀ ਖੁਸ਼ੀ ਲਈ ਇਹ ਸਾਰੀਆਂ ਸੀਟਾਂ ਬੁੱਕ ਕਰਾਈਆਂ ਤਾਂ ਜੋ ਉਨ੍ਹਾਂ ਦਾ ਕੁੱਤਾ ਮਜੇ ਨਾਲ ਸਫ਼ਰ ਕਰ ਸਕੇ। ਮੁੰਬਈ ਤੋਂ ਚੇਨਈ ਦੀ ਦੋ ਘੰਟੇ ਦੀ ਉਡਾਣ ਲਈ ਬਿਜ਼ਨਸ ਕਲਾਸ ਦੀ ਟਿਕਟ ਦੀ ਕੀਮਤ 18,000 ਰੁਪਏ ਤੋਂ 20,000 ਰੁਪਏ ਦੇ ਵਿਚਾਲੇ ਹੁੰਦੀ ਹੈ. ਯਾਨੀ ਉਸ ਯਾਤਰੀ ਨੇ 12 ਸੀਟਾਂ ਲਈ 2 ਲੱਖ 40 ਹਜ਼ਾਰ ਰੁਪਏ ਦਿੱਤੇ।

ਦੱਸ ਦੇਈਏ ਕਿ ਜਹਾਜ਼ਾਂ ‘ਚ ਆਮ ਤੌਰ ‘ਤੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੁੰਦੀ। ਹਾਲਾਂਕਿ ਏਅਰ ਇੰਡੀਆ (ਏਅਰ ਇੰਡੀਆ) ਪਾਲਤੂ ਜਾਨਵਰਾਂ ਨੂੰ ਕੁਝ ਸ਼ਰਤਾਂ ਤਹਿਤ ਆਪਣੀਆਂ ਉਡਾਣਾਂ ‘ਤੇ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਲਈ ਯਾਤਰੀ ਤੋਂ ਵਾਧੂ ਚਾਰਜ ਵਸੂਲਿਆ ਜਾਂਦਾ ਹੈ।

Spread the love