ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਉੱਤਰੀ ਪਾਸੇ ਟੋਟਨਹੈਮ ‘ਚ ਰੇਲ ਗੱਡੀ ਅਤੇ ਕਾਰ ਦੀ ਟੱਕਰ ਹੋਈ ਜਿਸ ਦੌਰਾਨ ਕਾਰ ਸਵਾਰ ਤਿੰਨ ਪੰਜਾਬੀ ਕੁੜੀਆਂ ਦੀ ਮੌਤ ਹੋ ਗਈ।

ਮਰਨ ਵਾਲਿਆਂ ਦੀ ਉਮਰ 19 ਤੇ 25 ਵਿਚਕਾਰ ਦੱਸੀ ਜਾ ਰਹੀ ਹੈ।

ਕਾਰ ਚਾਲਕ ਮੁੰਡੇ ਸਮੇਤ 2 ਹੋਰ ਕਾਰ ਸਵਾਰ ਜ਼ਖ਼ਮੀ ਵੀ ਹੋ ਗਏ।

ਦੱਸਿਆ ਜਾ ਰਿਹਾ ਕਿ ਇਕ ਕੁੜੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੂਸਰੀ ਦੀ ਮੌਤ ਹਸਪਤਾਲ ‘ਚ ਹੋਈ।

ਕੈਨੇਡਾ ਪੁਲਿਸ ਨੇ ਬਾਕੀ ਮ੍ਰਿਤਕਾਂ ਦੇ ਨਾਂਅ ਅਜੇ ਨਹੀਂ ਦੱਸੇ ।

ਚਰਚਾ ਇਹ ਵੀ ਹੈ ਕਿ ਰਾਤ ਸਮੇਂ ਵਾਪਰੀ ਘਟਨਾ ਮੌਕੇ ਰੇਲਵੇ ਲਾਂਘੇ ਦੀਆਂ ਬੱਤੀਆਂ ਫਲੈਸ਼ ਕਰ ਰਹੀਆਂ ਸਨ ਪਰ ਉੱਥੇ ਰੇਲਵੇ ਲਾਈਨ ਤੋਂ ਗੱਡੀਆਂ ਨੂੰ ਦੂਰ ਰੱਖਣ ਲਈ ਕੋਈ ਰੋਕ ਨਹੀਂ ਸੀ ।

ਦੂਸਰੇ ਪਾਸੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਪਰਚਾ ਦਰਜ ਨਹੀਂ ਕੀਤਾ ।

Spread the love