ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਫੌਜ ਦੀ ਤਾਇਨਾਤੀ ਅਤੇ ਨਿਰਮਾਣ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ।

ਚਰਚਾ ਹੈ ਕਿ ਚੀਨ ਸਰਹੱਦ ਦੇ ਨੇੜੇ ਅਜਿਹੇ ਪਿੰਡਾਂ ਦਾ ਨਿਰਮਾਣ ਕਰ ਰਿਹਾ ਹੈ ਜਿਨ੍ਹਾਂ ਦੀ ਵਰਤੋਂ ਫੌਜੀ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ।

ਭਾਰਤ ਵੀ ਚੀਨ ਦੀਆਂ ਇਨ੍ਹਾਂ ਹਰਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਰਣਨੀਤੀ ਬਣਾ ਰਿਹਾ ਹੈ। ਪੂਰਬੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਨੇ ਇਹ ਜਾਣਕਾਰੀ ਦਿੰਦਿਆ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਚੀਨੀ ਫੌਜੀ ਅਭਿਆਸਾਂ ਦੀ ਗਤੀ ਅਤੇ ਸਮੇਂ ਵਿੱਚ ਵਾਧਾ ਹੋਇਆ ਹੈ।

ਅਜਿਹੀ ਸਥਿਤੀ ਵਿੱਚ, ਭਾਰਤੀ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।ਦੱਸ ਦੇਈਏ ਕਿ ਚੀਨ ਨਾਲ ਲੱਗਦੀ 1300 ਕਿਲੋਮੀਟਰ ਸਰਹੱਦ ‘ਤੇ ਭਾਰਤੀ ਫੌਜ ਦੀਆਂ ਤਿਆਰੀਆਂ ਦੀ ਦੇਖ ਰੇਖ ਕਰ ਰਹੇ ਜਨਰਲ ਪਾਂਡੇ ਨੇ ਦੱਸਿਆ ਕਿ ਫੌਜ ਦੀ ਮਾਉਂਟੇਨ ਸਟਰਾਈਕ ਕੋਰ ਨੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਫੌਜ ਦੇ ਆਧੁਨਿਕੀਕਰਨ ਲਈ ਏਕੀਕ੍ਰਿਤ ਲੜਾਈ ਸਮੂਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਸਮੂਹ ਤੇਜ਼ੀ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵਧਣ ਦੇ ਯੋਗ ਹਨ। ਇਨ੍ਹਾਂ ਵਿੱਚ ਸਿਪਾਹੀ, ਤੋਪਖਾਨਾ, ਹਵਾਈ ਰੱਖਿਆ, ਟੈਂਕ ਅਤੇ ਲੌਜਿਸਟਿਕਸ ਯੂਨਿਟ ਸ਼ਾਮਲ ਹਨ।ਇਸ ਨਾਲ ਚੀਨ ਅਤੇ ਪਾਕਿਸਤਾਨ ਸਰਹੱਦ ‘ਤੇ ਭਾਰਤੀ ਫੌਜ ਦੀ ਲੜਾਈ ਸਮਰੱਥਾ ਵਧੇਗੀ।

ਗਲਵਾਨ ਘਾਟੀ ਤੇ ਵਾਪਰੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ‘ਚ ਕਈ ਵਾਰ ਤਣਾਅ ਵਧਣ ਦੀਆਂ ਖਬਰਾਂ ਆਈਆਂ ਕਈ ਵਾਰ ਝੜਪਾਂ ਦੀਆਂ ਖਬਰਾਂ ਵੀ ਸੁਣਨੇ ਨੂੰ ਮਿਲੀਆਂ, ਪਿਛਲੇ ਮਹੀਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤੀ ਫੌਜੀਆਂ ਦੀ ਚੀਨੀ ਫੌਜੀਆਂ ਨਾਲ ਝੜਪ ਹੋਈ ਸੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, 200 ਚੀਨੀ ਸੈਨਿਕ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਤਿੱਬਤ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਭਾਰਤੀ ਫੌਜੀਆਂ ਨੇ ਭਜਾ ਦਿੱਤਾ ਸੀ ਪਰ ਹੁਣ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਦੀਆਂ ਵਧ ਰਹੀਆਂ ਸਰਗਰਮੀਆਂ ਕਈ ਤਰ੍ਹਾਂ ਦੇ ਸੰਕੇਤ ਦੇ ਰਹੀਆਂ ਨੇ

Spread the love