ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ।

ਇਹ ਸਰਹੱਦਾਂ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਾਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ ਮਾਪਿਆਂ ਲਈ, ਜੋ ਕੋਵਿਡ-19 ਟੀਕਿਆਂ ਦੀਆਂ ਦੋਨੋਂ ਖੁਰਾਕਾਂ ਲਵਾ ਚੁੱਕੇ ਹਨ ਉਨ੍ਹਾਂ ਲਈ ਖੋਲ੍ਹੀਆ ਜਾਣਗੀਆ ।

ਦੂਸਰੇ ਪਾਸੇ ਆਜ਼ਾਦੀ ਦੇ ਰੋਡਮੈਪ ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਚੰਗੀ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਕੌਮਾਂਤਰੀ ਵਿਿਦਆਰਥੀਆਂ ਅਤੇ ਸੈਲਾਨੀਆਂ ਬਾਰੇ ਫ਼ਿਲਹਾਲ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਮਾਰਚ 2020 ਵਿੱਚ ਆਸਟ੍ਰੇਲੀਆ ਨੇ ਗੈਰ-ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਨਾਗਰਿਕਾਂ ਨੂੰ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਸਰਕਾਰ ਅਗਲੇ ਮਹੀਨੇ ਬਾਇਓਸਕਿਉਰਿਟੀ ਐਕਟ ਯੋਗ ਯਾਤਰਾ ਪਾਬੰਦੀ ਹਟਾਉਣ ਦੀ ਯੋਜਨਾ ਬਣਾ ਰਹੀ ਹੈ।

ਹੁਣ ਦੱਸਿਆ ਜਾ ਰਿਹਾ ਕਿ ਸਰਕਾਰ ਦੁਆਰਾ ਫਲਾਇਟਾਂ ਸ਼ੁਰੁ ਕਰਨ ਦਾ ਵਿਚਾਰ ਕਰ ਰਹੀ ਹੈ।

ਚਰਚਾ ਇਹ ਵੀ ਸਿਖਰਾਂ ‘ਤੇ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਫੈਡਰਲ ਚੋਣਾਂ ਅਤੇ ਲਾਜ਼ਮੀ ਵੋਟਿੰਗ ਦੇ ਚੱਲਦਿਆਂ ਸਰਕਾਰ ਦਾ ਇਹ ਫ਼ੈਸਲਾ ਆਸਟ੍ਰੇਲਿਆਈ ਲੋਕਾਂ ਨੂੰ ਸੰਤੁਸ਼ਟ ਕਰੇਗਾ ਜੋ ਲੰਬੇ ਸਮੇਂ ਤੋਂ ਨਾਰਾਜ਼ ਬੈਠੇ ਨੇ…

Spread the love