ਪਾਕਿਸਤਾਨ ਲਗਾਤਾਰ ਤੀਜੇ ਸਾਲ ਵਿੱਤੀ ਟਾਸਕ ਫੋਰਸ ਐਫਏਟੀਐਫ ਦੀ ਗ੍ਰੇ ਸੂਚੀ ਤੋਂ ਬਾਹਰ ਨਹੀਂ ਆ ਸਕਿਆ ਹੈ।

ਰਾਤ ਪੈਰਿਸ ਵਿੱਚ ਐਫਏਟੀਐਫ ਦੀ ਬੈਠਕ ਤੋਂ ਬਾਅਦ, ਰਾਸ਼ਟਰਪਤੀ ਮਾਰਕਸ ਪਲੇਅਰ ਨੇ ਕਿਹਾ – ਅਸੀਂ ਪਾਕਿਸਤਾਨ ਨੂੰ ਸਖਤ ਨਿਗਰਾਨੀ ਸੂਚੀ (ਗ੍ਰੇ ਸੂਚੀ) ਤੇ ਰੱਖ ਰਹੇ ਹਾਂ, ਕਿਉਂਕਿ ਪਾਕਿਸਤਾਨ ਨੇ 34 ਵਿੱਚੋਂ 30 ਸ਼ਰਤਾਂ ਪੂਰੀਆਂ ਕੀਤੀਆਂ ਹਨ ਪਰ ਚਾਰ ਬਹੁਤ ਮਹੱਤਵਪੂਰਨ ਸ਼ਰਤਾਂ ਹਨ, ਜਿਨ੍ਹਾਂ ‘ਤੇ ਅਜੇ ਕੰਮ ਕਰਨਾ ਬਾਕੀ ਹੈ।

ਪਾਕਿਸਤਾਨ ‘ਤੇ ਫੰਡਿਗ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਹਨ।

ਉਧਰ ਦੂਸਰੇ ਪਾਸੇ ਤੁਰਕੀ ‘ਤੇ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਜਿਸ ਤੋਂ ਬਾਅਦ ਐਫਏਟੀਐਫ ਨੇ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਤੁਰਕੀ ਨੂੰ ਵੀ ਗ੍ਰੇ ਲਿਸਟ ਵਿੱਚ ਰੱਖਿਆ ਹੈ।

ਤੁਰਕੀ ‘ਤੇ ਦਹਿਸ਼ਤ ਫੰਡਿੰਗ’ ਤੇ ਨਜ਼ਰ ਰੱਖਣ ਅਤੇ ਕਾਰਵਾਈ ਕਰਨ ਵਿਚ ਲਾਪਰਵਾਹੀ ਦਾ ਦੋਸ਼ ਹੈ।

ਦੱਸਿਆ ਜਾ ਰਿਹਾ ਕਿ ਤੁਰਕੀ ਦੀ 2019 ਤੋਂ ਨਿਗਰਾਨੀ ਕੀਤੀ ਜਾ ਰਹੀ ਸੀ।

ਭਾਵੇਂ ਕਿ ਤੁਰਕੀ ਨੇ ਕੁੱਝ ਸੁਧਾਰਾਂ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਨਾ ਕਾਫ਼ੀ ਸੀ।

ਮਾਰਕਸ ਪਲੇਅਰ ਨੇ ਕਿਹਾ ਕਿ ਤੁਰਕੀ ਨੂੰ ਉੱਚ ਜੋਖਮ ਵਾਲੇ ਖੇਤਰ ਵਿੱਚ ਵਧੇਰੇ ਸਖਤ ਹੋਣਾ ਪਏਗਾ,ਖ਼ਾਸਕਰ ਬੈਂਕਿੰਗ, ਕੀਮਤੀ ਪੱਥਰ ਅਤੇ ਅਚਲ ਜਾਇਦਾਦ ਦੀ ਨਿਗਰਾਨੀ ਕਰਨੀ ਪਏਗੀ।

ਇਸ ਤੋਂ ਇਲਾਵਾ ਦੋ ਹੋਰ ਦੇਸ਼ ਜੌਰਡਨ ਅਤੇ ਮਾਲੀ ਵੀ ਹੈ ਜਿਸਦਾ ਨਾਂਅ ਗ੍ਰੇ ਸੂਚੀ ‘ਚ ਆਉਂਦੈ,ਜਦਕਿ ਮਾਰੀਸ਼ਸ ਅਤੇ ਬੋਤਸਵਾਨਾ ਨੂੰ ਵਧਾਈ ਦਿੰਦੇ ਹੋਏ ਐਫਏਟੀਐਫ ਨੇ ਕਿਹਾ – ਇਨ੍ਹਾਂ ਦੋਹਾਂ ਦੇਸ਼ਾਂ ਨੂੰ ਗ੍ਰੇ ਲਿਸਟ ਤੋਂ ਹਟਾ ਦਿੱਤਾ ਜਾ ਰਿਹਾ ਹੈ।

ਇਸਦਾ ਮਤਲਬ ਇਹ ਹੈ ਕਿ ਹੁਣ ਉਹ ਵਿਸ਼ਵ ਵਿੱਤੀ ਸੰਸਥਾ ਤੋਂ ਸਹਾਇਤਾ ਪ੍ਰਾਪਤ ਕਰ ਸਕਣਗੇ ਪਰ ਪਾਕਿਸਤਾਨ ਲਈ ਹਫ਼ਤੇ ‘ਚ ਦੂਸਰਾ ਝਟਕਾ ਮੰਨਿਆ ਜਾ ਰਿਹੈ।

Spread the love