ਨਵੀਂ ਦਿੱਲੀ, 23 ਅਕਤੂਬਰ

ਕੱਲ੍ਹ ਨੂੰ ਭਾਰਤ ਅਤੇ ਪਾਕਿਸਤਾਨ ਦੀ ਟੀਮ ਟੀ -20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। 24 ਅਕਤੂਬਰ ਯਾਨੀ ਕਿ ਕੱਲ੍ਹ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਇਹ ਦੋਵੇਂ ਟੀਮਾਂ ਜਾਣਗੀਆਂ।

ਤੁਹਾਨੂੰ ਦੱਸਦੇਈਏ ਕਿ ਇਹ ਮੈਚ ਕੱਲ੍ਹ ਸ਼ਾਮ ਨੂੰ 7.30 ਵਜੇ ਸ਼ੁਰੂ ਹੋਵੇਗਾ। ਆਈਸੀਸੀ ਟੀ -20 ਵਿਸ਼ਵ ਕੱਪ 2021 (ICC T20 World Cup 2021) ਦੀ ਖਿਤਾਬੀ ਲੜਾਈ ਵਿੱਚ ਭਾਰਤ ‘ਤੇ ਭਰੋਸਾ ਜਤਾਇਆ ਜਾ ਰਿਹਾ ਹੈ ਕਿ ਭਾਰਤੀ ਟੀਮ ਦੁਬਈ ਵਿੱਚ ਇੱਕ ਵਾਰ ਫਿਰ ਜਿੱਤ ਹਾਸਿਲ ਕਰੇਗੀ।

ਇਸ ‘ਤੇ ਭਰੋਸਾ ਇਸ ਲਈ ਵੀ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਟੀਮ ‘ਚ ਇੱਕ ਤੋਂ ਵਧ ਕੇ ਬੱਲੇਬਾਜ਼ ਅਤੇ ਗੇਂਦਬਾਜ਼ ਹਨ, ਉਨ੍ਹਾਂ ਨੂੰ ਹਰਾਉਣਾ ਪਾਕਿਸਤਾਨ ਲਈ ਸਖ਼ਤ ਚੁਣੌਤੀ ਬਣ ਸਕਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਵਿਸ਼ਵ ਕੱਪ ‘ਚ ਭਾਰਤ ਕਦੇ ਵੀ ਗੁਆਂਢੀ ਦੇਸ਼ ਤੋਂ ਨਹੀਂ ਹਾਰਿਆ ਹੈ।

ਕੋਹਲੀ ਇਸ ਰਿਕਾਰਡ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਭਾਰਤ ਐਤਵਾਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਮੈਚ ਖੇਡਣ ਜਾਵੇਗਾ। ਟੀਮ ਇੰਡੀਆ ਨੇ ਆਪਣੇ ਦੋਵੇਂ ਅਭਿਆਸ ਮੈਚ ਜਿੱਤੇ ਹਨ। ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਸ਼ਾਨਦਾਰ ਫਾਰਮ ‘ਚ ਨਜ਼ਰ ਆ ਰਹੇ ਹਨ।

Spread the love