ਚੰਡੀਗੜ੍ਹ, 10 ਨਵੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਬਠਿੰਡਾ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਜੁਆਇਨ ਕਰ ਲਈ ਹੈ।

ਜਿਸ ਦਾ ਚੰਨੀ ਤੇ ਸਿੱਧੂ ਨੇ ਸਵਾਗਤ ਕੀਤਾ। ਇਸ ਦੌਰਾਨ ਰੂਬੀ ਨੇ ਕਿਹਾ ਕਿ ਉਹ ਕਾਂਗਰਸ ‘ਚ ਆ ਕੇ ਖੁਸ਼ ਹਨ ਕਿਉਂਕਿ ‘ਆਪ’ ਦੀ ਕਥਨੀ ਤੇ ਕਰਨੀ ‘ਚ ਅੰਤਰ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚ ਜੋ ਅੱਜ ਤੱਕ ਨਹੀਂ ਕਰ ਸਕੀ ਉਹ ਚੰਨੀ ਸਰਕਾਰ ਨੇ 50 ਦਿਨਾਂ ‘ਚ ਕਰ ਦਿਖਾਇਆ।

Spread the love