ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਫ਼ੌਜ ‘ਤੇ ਚੁਟਕੀ ਲਈ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਰਦਾਰੀ ਨੇ ਕਿਹਾ- ਜਿਨ੍ਹਾਂ ਨੇ ਇਮਰਾਨ ਖਾਨ ਨੂੰ ਸੱਤਾ ‘ਚ ਲਿਆਂਦਾ ਸੀ, ਉਹ ਹੁਣ ਬਹੁਤ ਪਛਤਾ ਰਹੇ ਹਨ।

ਉਸਨੂੰ ਅਹਿਸਾਸ ਹੋ ਗਿਆ ਹੈ ਕਿ ਉਸਨੇ ਇੱਕ ਬਹੁਤ ਹੀ ਗਲਤ ਅਤੇ ਕਮਜ਼ੋਰ ਆਦਮੀ ਨੂੰ ਕੁਰਸੀ ‘ਤੇ ਬਿਠਾਇਆ ਹੈ। ਮਰੀਅਮ ਨਵਾਜ਼ ਬਾਰੇ ਪੁੱਛੇ ਗਏ ਸਵਾਲ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਸ ਸਭ ਤੋਂ ਸੀਨੀਅਰ ਨੇਤਾ ਨੇ ਕਿਹਾ- ਉਹ ਮੇਰੇ ਲਈ ਬੇਟੀ ਦੀ ਤਰ੍ਹਾਂ ਹੈ, ਤੇ ਕੋਈ ਸ਼ਿਕਾਇਤ ਨਹੀਂ ਹੈ।

ਅਕਾਂਊਟੀਬਿਲਰਟੀ ਅਦਾਲਤ ‘ਚ ਪੇਅ ਪੇਸ਼ ਹੋਣ ਤੋਂ ਬਾਅਦ ਜ਼ਰਦਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ।

ਇਹ ਪਹਿਲੀ ਵਾਰ ਹੈ ਕਿ ਫੌਜ ਨੂੰ ਇਸ ਤਰ੍ਹਾਂ ਦਾ ਤਾਅਨਾ ਮਾਰਿਆ ਹੋਵੇ ਪਰ ਅਜਿਹਾ ਕਰਦੇ ਸਮੇਂ ਫੌਜ ਸ਼ਬਦ ਦੀ ਵਰਤੋਂ ਨਹੀਂ ਕੀਤੀ।ਜ਼ਰਦਾਰੀ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਇਮਰਾਨ ਖਾਨ ਕੀ ਕਰ ਰਹੇ ਨੇ।

ਦੇਸ਼ ਅਤੇ ਲੋਕਾਂ ਨਾਲ ਕੀ ਕੀਤਾ ਗਿਆ ਹੈ, ਸਭ ਨੂੰ ਪਤਾ ਹੈ।

ਸੱਚ ਤਾਂ ਇਹ ਹੈ ਕਿ ਇਮਰਾਨ ਖਾਨ ਨੂੰ ਸੱਤਾ ਵਿਚ ਲਿਆਉਣ ਵਾਲੇ ਵੀ ਹੁਣ ਸਮਝ ਗਏ ਹਨ ਕਿ ਉਨ੍ਹਾਂ ਨੇ ਕਿੰਨੀ ਵੱਡੀ ਗਲਤੀ ਕੀਤੀ ਹੈ।

ਇਕ ਸਵਾਲ ‘ਤੇ ਜ਼ਰਦਾਰੀ ਨੇ ਕਿਹਾ- ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਮਰਾਨ ਖਾਨ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇਗੀ। ਹੁਣ ਦੇਖਣ ਵਾਲੀ ਗੱਲ ਹੈ ਕਿ ਉਹ ਹੋਰ ਕਿੰਨੇ ਦਿਨ ਕੁਰਸੀ ‘ਤੇ ਬਿਰਾਜਮਾਨ ਰਹਿੰਦੇ ਹਨ।

Spread the love