ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੂੰ 5 ਮਹੀਨਿਆਂ ‘ਚ ਦੂਸਰੀ ਵੱਡੀ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਜੂਨ ਦੇ ਅਖੀਰ ਵਿਚ ਪਈ ਰਿਕਾਰਡਤੋੜ ਗਰਮੀ ਕਾਰਨ ਜਿੱਥੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ, ਉੱਥੇ ਹੁਣ ਬੀਤੇ ਤਕਰੀਬਨ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ ।

ਵੈਨਕੂਵਰ ਤੋਂ 270 ਕਿੱਲੋਮੀਟਰ ਦੂਰ ਪੈਂਦੇ ਸ਼ਹਿਰ ਮੇਰਟ ਨੂੰ ਹੜ੍ਹ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ,ਪੂਰੇ ਸ਼ਹਿਰ ‘ਚ ਪਾਣੀ ਹੀ ਪਾਣੀ ਹੈ ।

ਸੜਕਾਂ ’ਤੇ ਫਸੇ 250-300 ਵਾਹਨਾਂ ਵਿਚਲੇ ਲੋਕਾਂ ਨੂੰ ਹੈਲੀਕੌਪਟਰਾਂ ਨਾਲ ਟਿਕਾਣਿਆਂ ’ਤੇ ਪਹੁੰਚਾਇਆ ਜਾ ਰਿਹਾ ਹੈ।

ਬਿਜਲੀ ਬੰਦ ਹੋਣ ਕਾਰਨ ਇਕ ਲੱਖ ਤੋਂ ਵੱਧ ਘਰ ਹਨੇਰੇ ਅਤੇ ਠੰਢ ਦੀ ਮਾਰ ਝਲ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਹੋਏ ਮੈਰਿਟ ਸ਼ਹਿਰ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ।

ਐਗਜੀ ਨੇੜੇ ਪਹਾੜ ਖਿਸਕਣ ਕਾਰਨ ਵੈਨਕੂਵਰ ਤੋਂ ਟੋਰਾਂਟੋ ਨੂੰ ਜਾਣ ਵਾਲਾ ਇਕੋ ਕੌਮੀ ਮਾਰਗ ਹਾਈਵੇ-1 ਬੰਦ ਹੈ, ਜਿੱਥੇ 100 ਵਾਹਨ ਫਸ ਗੲ ਸਨੇ, ਜਿਨ੍ਹਾਂ ਦੇ ਚਾਲਕਾਂ ਤੇ ਮੁਸਾਫ਼ਰਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ ਗਿਆ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਮੰਤਰੀ ਬਿਲ ਬਲੇਅਰ ਨੂੰ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਬਾਰਸ਼ ਦੇ ਅੱਜ ਤੇਜ਼ ਹੋਣ ਅਤੇ 90 ਕਿਲੋਮੀਟਰ ਦੀ ਰਫਤਾਰ ਨਾਲ ਹਨੇਰੀ ਚੱਲਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਿਸਟਮ ਫੇਲ੍ਹ ਹੋ ਗਿਆ ਹੈ।

Spread the love