7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸਿਖ਼ਰ ਸੰਮੇਲਨ ਜੀ-7 10 ਤੋਂ 12 ਦਸੰਬਰ ਤੱਕ ਲਿਵਰਪੂਲ ਵਿਚ ਹੋਵੇਗਾ।

ਇਕ ਅਧਿਕਾਰਤ ਬਿਆਨ ਮੁਤਾਬਕ ਵਿਦੇਸ਼ ਮੰਤਰੀ 10 ਦਸੰਬਰ ਤੋਂ 12 ਦਸੰਬਰ ਤੱਕ ਅਮਰੀਕਾ, ਫਰਾਂਸ, ਜਰਮਨੀ, ਇਟਲੀ, ਕੈਨੇਡਾ, ਜਾਪਾਨ ਅਤੇ ਯੂਰਪੀ ਸੰਘ ਦੇ ਆਪਣੇ ਹਮ-ਰੁਤਬਿਆਂ ਦਾ ਸਵਾਗਤ ਕਰੇਗੀ।

ਬੈਠਕ ਵਿਚ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਅਨ) ਦੇਸ਼ ਵੀ ਸ਼ਾਮਲ ਹੋਣਗੇ, ਜਿਸ ਨੂੰ ਇੰਡੋ-ਪੈਸੀਫਿਕ ਖੇਤਰ ਵੱਲੋਂ ਬ੍ਰਿਟੇਨ ਦੇ ਝੁਕਾਅ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਵਿਦੇਸ਼ ਮੰਤਰੀ ਨੇ ਦੱਸਿਆ, ‘ਮੈਂ ਇਸ ਬੈਠਕ ਵਿਚ ਆਪਣੇ ਹਮ-ਰੁਤਬਿਆਂ ਨਾਲ ਇਸ ਗੱਲ ’ਤੇ ਚਰਚਾ ਕਰਾਂਗੀ ਕਿ ਕਿਵੇਂ ਅਸੀਂ ਵਿਸ਼ਵ ਪੱਧਰ ’ਤੇ ਆਪਣੇ ਵਿਚਾਲੇ ਜ਼ਿਆਦਾ ਬਿਹਤਰ ਆਰਥਿਕ, ਤਕਨਾਲੋਜੀ ਅਤੇ ਸੁਰੱਖਿਆ ਸਬੰਧ ਬਣਾ ਪਾਵਾਂਗੇ ਅਤੇ ਕਿਵੇਂ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇਕੱਠੇ ਕੰਮ ਕਰਨ ਲਈ ਉਤਸ਼ਾਹਿਤ ਕਰਕੇ ਇਕ ਮਜ਼ਬੂਤ ਸਥਿਤੀ ਹਾਸਲ ਕਰ ਸਕਾਂਗੇ।

’ਇਸ ਸਾਲ ਜੀ-7 ਬੈਠਕ ਦੀ ਪ੍ਰਧਾਨਗੀ ਬ੍ਰਿਟੇਨ ਕੋਲ ਹੈ। ਇਹ ਜੀ-7 ਵਿਦੇਸ਼ ਮੰਤਰੀਆਂ ਦੀ ਇਸ ਸਾਲ ਦੀ ਦੂਜੀ ਨਿੱਜੀ ਬੈਠਕ ਹੋਵੇਗੀ।

ਬੈਠਕ ਵਿਚ ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਵਰਗੇ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ

Spread the love