ਕਰੋਨਾ ਵਾਇਰਸ ਅਜੇ ਵੀ ਕਈ ਦੇਸ਼ਾਂ ‘ਚ ਆਪਣਾ ਕਹਿਰ ਦਿਖਾ ਰਿਹੈ, ਕਈ ਦੇਸ਼ਾਂ ਵਲੋਂ ਪਾਬੰਦੀਆਂ ‘ਚ ਸਖ਼ਤੀ ਕੀਤੀ ਗਈ ਹੈ।

ਖ਼ਬਰ ਫਰਾਂਸ ਤੋਂ ਹੈ,ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਕਰੋਨਾ ਪਾਜ਼ੀਟਵ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਨਾ ਕਰਨ ਲਈ ਉਨਾਂ ਦੀ ਆਲੋਚਨਾ ਹੋ ਰਹੀ ਹੈ ।

ਦੋ ਦਿਨ ਪਹਿਲਾਂ ਉਨ੍ਹਾਂ ਦੀ ਰਿਪੋਰਟ ਕੋਰੋਨਾ ਇਨਫੈਕਟਿਡ ਪਾਏ ਗਏ ਸਨ।

ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ‘ਚ ਕਾਸਟੈਕਸ ਬਿਨਾਂ ਮਾਸਕ ਲਾਏ ਦਿਖ ਰਹੇ ਨੇ, ਇੱਕ ਵੀਡੀਓ ‘ਚ ਉਹ ਪੈਰਿਸ ਮੇਅਰ ਕਾਂਗਰਸ ‘ਚ ਚੁਣੇ ਗਏ ਅਧਿਕਾਰੀਆਂ ਨਾਲ ਹੱਥ ਮਿਲਾ ਰਹੇ ਹਨ।

ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕਿਹਾ ਕਿ ਅਜਿਹਾ ਵਿਵਹਾਰ ਕੋਰੋਨਾ ਨਾਲ ਬਚਾਅ ਦੇ ਉਪਾਅ ਵਿਰੁੱਧ ਹੈ ਅਤੇ ਸਾਰਿਆਂ ਨੂੰ ਸਾਵਧਾਨੀ ਉਪਾਅ ਦਾ ਪਾਲਣ ਕਰਦੇ ਰਹਿਣਾ ਚਾਹੀਦਾ।

ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਕਾਸਟੈਕਸ ਨੇ ਫਰਾਂਸ ਦੇ ਖੇਤਰ ਗਵਾਡੇਲੋਪ ਨੂੰ ਕੋਵਿਡ ਤੋਂ ਬਚਾਅ ਦੇ ਉਪਾਅ ਲਾਗੂ ਕਰਨ ਲਈ ‘ਗੈਰ ਜ਼ਿੰਮੇਵਾਰ’ ਕਿਹਾ ਸੀ, ਜਦਕਿ ਉਹ ਖੁਦ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ।

ਫਰਾਂਸ ਸਰਕਾਰ ਦੇ ਬੁਲਾਰੇ ਗੇਬ੍ਰੀਅਲ ਅਟਾਲਾ ਨੇ ਕਾਸਟੈਕਸ ਦੇ ਬਚਾਅ ‘ਚ ਕਿਹਾ ਕਿ ਅਸੀਂ ਸਾਰੇ ਇਨਸਾਨ ਹਾਂ ਪਰ ਦੇਸ਼ ਉਨ੍ਹਾਂ ਦੀ ਚਹੁੰ ਪਾਸਿਓ ਆਲੋਚਨਾ ਹੋ ਰਹੀ ਹੈ।

Spread the love