ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਧੀਆਂ। ਸੋਨਾ ਜਿੱਥੇ ਮਾਮੂਲੀ 62 ਰੁਪਏ ਮਹਿੰਗਾ ਹੋਇਆ ਹੈ, ਉਥੇ ਚਾਂਦੀ ਦੀ ਚਮਕ 195 ਰੁਪਏ ਵਧ ਗਈ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਨੇ ਦੀ ਕੀਮਤ 47,262 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ।

ਮੀਡੀਆ ਰਿਪੋਰਟ ਦੇ ਮੁਤਾਬਿਕ ਕੀਮਤੀ ਪੀਲੀ ਧਾਤੂ ਪਿਛਲੇ ਕਾਰੋਬਾਰੀ ਦਿਨ ‘ਚ 47,200 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

ਸੋਨੇ ਦੇ ਨਾਲ-ਨਾਲ ਚਾਂਦੀ ਵੀ 195 ਰੁਪਏ ਚੜ੍ਹ ਕੇ 60,122 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਪਿਛਲੇ ਕਾਰੋਬਾਰੀ ਦਿਨ ‘ਚ ਇਹ 59,927 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕਿਆ।

Spread the love