ਨਵੀਂ ਦਿੱਲੀ, 13 ਜਨਵਰੀ

ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ।

ਸਿਆਸੀ ਉਥਲ-ਪੁਥਲ ਦਰਮਿਆਨ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਦੂਜੇ ਪਾਸੇ ਆਗੂਆਂ ਦਾ ਪਾਰਟੀਆਂ ਬਦਲਣ ਦਾ ਸਿਲਸਿਲਾ ਵੀ ਜਾਰੀ ਹੈ।

ਇਸ ਸਭ ਨਾਲ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਅਤੇ ਧੜੇਬੰਦੀ ਵੀ ਸਾਹਮਣੇ ਆਉਣ ਲੱਗੀ ਹੈ।

ਜੇਕਰ ਗੱਲ ਕਰੀਏ ਹੁਣ ਤੱਕ ਯੋਗੀ ਮੰਤਰੀ ਮੰਡਲ ਦੀ ਤਾਂ ਉਨ੍ਹਾਂ ਦੇ ਤਿੰਨ ਮੰਤਰੀਆਂ ਅਤੇ 11 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਵਿੱਚ ਸਵਾਮੀ ਪ੍ਰਸਾਦ ਮੌਰਿਆ, ਦਾਰਾ ਸਿੰਘ ਚੌਹਾਨ ਅਤੇ ਧਰਮ ਸਿੰਘ ਸੈਣੀ ਸ਼ਾਮਲ ਹਨ।

ਪੂਰੀ ਸੂਚੀ ਪੜ੍ਹੋ…

1. ਰਾਧਾ ਕ੍ਰਿਸ਼ਨ ਸ਼ਰਮਾ, ਬਦਾਊਨ ਜ਼ਿਲ੍ਹੇ ਦੇ ਬਿਲਸੀ ਤੋਂ ਵਿਧਾਇਕ।

2. ਰਾਕੇਸ਼ ਰਾਠੌਰ, ਸੀਤਾਪੁਰ ਤੋਂ ਵਿਧਾਇਕ।

3. ਮਾਧੁਰੀ ਵਰਮਾ, ਬਹਿਰਾਇਚ ਦੇ ਨਾਨਪਾੜਾ ਤੋਂ ਵਿਧਾਇਕ।

4. ਜੈ ਚੌਬੇ, ਸੰਤ ਕਬੀਰਨਗਰ ਤੋਂ ਭਾਜਪਾ ਵਿਧਾਇਕ।

5. ਸਵਾਮੀ ਪ੍ਰਸਾਦ ਮੌਰਿਆ, ਕੈਬਨਿਟ ਮੰਤਰੀ

6. ਭਗਵਤੀ ਸਾਗਰ, ਵਿਧਾਇਕ, ਬਿਲਹੌਰ ਕਾਨਪੁਰ

7. ਬ੍ਰਿਜੇਸ਼ ਪ੍ਰਜਾਪਤੀ, ਵਿਧਾਇਕ

8. ਰੋਸ਼ਨ ਲਾਲ ਵਰਮਾ, ਵਿਧਾਇਕ

9. ਵਿਨੈ ਸ਼ਾਕਿਆ, ਵਿਧਾਇਕ

10. ਅਵਤਾਰ ਸਿੰਘ ਭਡਾਨਾ, ਵਿਧਾਇਕ

11. ਦਾਰਾ ਸਿੰਘ ਚੌਹਾਨ, ਕੈਬਨਿਟ ਮੰਤਰੀ ਮੰਤਰੀ

12. ਮੁਕੇਸ਼ ਵਰਮਾ, ਵਿਧਾਇਕ

13. ਧਰਮ ਸਿੰਘ ਸੈਣੀ, ਕੈਬਨਿਟ ਮੰਤਰੀ

14. ਬਾਲਾ ਪ੍ਰਸਾਦ ਅਵਸਥੀ, ਐਮ.ਐਲ.ਏ.

Spread the love