ਅਮਰੀਕਾ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਬਿੱਲ ਸੈਨੇਟ ਨੇ ਰੱਦ ਕਰ ਦਿੱਤਾ।

ਬਿੱਲ ਦੇ ਡਿੱਗਣ ਨੂੰ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਡੈਮੋਕਰੇਟਿਕ ਪਾਰਟੀ ਲਈ ਕਰਾਰੀ ਸੱਟ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਬਿੱਲ ਨੂੰ ਰੱਦ ਕਰਨ ਪਿੱਛੇ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਨੇ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕਰੇਟਿਕ ਦੋ ਪਾਰਲੀਮੈਂਟ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ ਕਦਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ।

ਡੈਮੋਕਰੇਟਿਕ ਪਾਰਟੀ ਆਪਣੇ ਐਰੀਜ਼ੋਨਾ ਸੰਸਦ ਮੈਂਬਰ ਕ੍ਰਿਸਟੀਨ ਸਿਨੇਮਾ ਅਤੇ ਪੱਛਮੀ ਮਿਸ਼ੀਗਨ ਦੇ ਸੰਸਦ ਮੈਂਬਰ ਜੋਏ ਮੈਨਚਿਨ ਨੂੰ ਇਸ ਬਿੱਲ ਬਾਰੇ ਸੈਨੇਟ ਦੇ ਨਿਯਮਾਂ ਨੂੰ ਬਦਲਣ ਲਈ ਮਨਾ ਨਹੀਂ ਸਕੀ ਅਤੇ ਨਾ ਹੀ ਇਸ ਬਿੱਲ ਨੂੰ ਅੱਗੇ ਵਧਾਉਣ ਲਈ ਬਹੁਮਤ ਹਾਸਲ ਕਰ ਸਕੀ।

ਬਾਇਡਨ ਨੇ ਵੋਟਿੰਗ ਤੋਂ ਬਾਅਦ ਬਿਆਨ ਵਿੱਚ ਕਿਹਾ, ‘ਮੈਂ ਬਹੁਤ ਨਿਰਾਸ਼ ਹਾਂ।

’ ਦਰਅਸਲ ਡੈਮੋਕਰੇਟ ਸੰਸਦ ਮੈਂਬਰ ਅਮਰੀਕਾ ਵਿੱਚ ਚੋਣ ਨਿਯਮਾਂ ਵਿੱਚ ਵੱਡੇ ਸੁਧਾਰਾਂ ਲਈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਉਧਰ ਜੋਅ ਬਾਇਡਨ ਨੇ ਇਸ ਰੱਦ ਹੋਣ ਵਾਲੇ ਬਿੱਲ ਨੂੰ ਲੈ ਕੇ ਗੰਭੀਰਤਾ ਜਤਾਈ ਹੈ।

Spread the love