ਨਵੀਂ ਦਿੱਲੀ, 21 ਜਨਵਰੀ: ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਰੋਨਾ ਟੈਸਟ ਲਈ ਪਾਜ਼ੇਟਿਵ ਟੈਸਟ ਕੀਤਾ ਹੈ। ਸਾਬਕਾ ਭਾਰਤੀ ਸਪਿਨਰ ਨੇ ਕਰੋਨਾ ਹੋਣ ਤੋਂ ਬਾਅਦ ਆਪਣੇ ਆਪ ਨੂੰ ਘਰ ਵਿੱਚ ਕੁਆਰਨਟਾਈਨ ਕਰ ਲਿਆ ਹੈ। ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੀ ਕਰੋਨਾ ਇਨਫੈਕਸ਼ਨ ਦੀ ਸੂਚਨਾ ਦਿੱਤੀ ਹੈ।

ਉਨਾਂ ਨੇ ਅਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਵੀ ਕਿਹਾ ਹੈ। ਭਜੀ ਨੇ ਟਵੀਟ ਕੀਤਾ ਕਿ ਉਸ ਵਿੱਚ ਹਲਕੇ ਕਰੋਨਾ ਲੱਛਣ ਹਨ ਅਤੇ ਉਹ ਘਰ ਵਿੱਚ ਕੁਆਰੰਟੀਨ ਵਜੋਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਿਹਾ ਹੈ।

ਹਰਭਜਨ ਸਿੰਘ ਨੇ ਪਿਛਲੇ ਸਾਲ 24 ਦਸੰਬਰ ਨੂੰ ਸੋਸ਼ਲ ਮੀਡੀਆ ਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਉਸਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਆਪਣੀ ਸੇਵਾ ਮੁਕਤੀ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਭਵਿੱਖ ਵਿੱਚ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਹਾਲਾਂਕਿ, ਉਸਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਇਹ ਸੇਵਾ ਕਿਵੇਂ ਕਰਨਾ ਚਾਹੁੰਦਾ ਸੀ।

Spread the love