ਨਵੀਂ ਦਿੱਲੀ, 21 ਜਨਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮੋਦੀ ਦਾ ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਭਾਰਤ ਸਰਕਾਰ ਨੇ ਇੰਡੀਆ ਗੇਟ ਵਿਖੇ ਅਮਰ ਜਵਾਨ ਜੋਤੀ ‘ਤੇ ਲਾਟ ਨੂੰ ਰਾਸ਼ਟਰੀ ਯੁੱਧ ਯਾਦਗਾਰ ਦੀ ਲਾਟ ਨਾਲ ਮਿਲਾ ਦਿੱਤਾ ਸੀ।

ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਇਸ ਫੈਸਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਉਸ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਵਸ ਮਨਾ ਰਿਹਾ ਹੈ, ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ, ਕਿ ਗ੍ਰੇਨਾਈਟ ਨਾਲ ਬਣਿਆ ਨੇਤਾ ਜੀ ਦਾ ਇੱਕ ਸ਼ਾਨਦਾਰ ਬੁੱਤ ਇੰਡੀਆ ਗੇਟ ਵਿਖੇ ਸਥਾਪਤ ਕੀਤਾ ਜਾਵੇਗਾ।

Spread the love