ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਅਤੇ ਕੁਰਦਿਸ਼ ਬਲਾਂ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਸੰਘਰਸ਼ ਵਿੱਚ 136 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅੱਤਵਾਦੀਆਂ ਅਤੇ ਕੁਰਦਿਸ਼ ਫੌਜ ਵਿਚਾਲੇ ਵੀਰਵਾਰ ਨੂੰ ਲੜਾਈ ਸ਼ੁਰੂ ਹੋਈ ਸੀ।

ਆਈਐਸਆਈਐਸ ਦੇ 100 ਤੋਂ ਵੱਧ ਅੱਤਵਾਦੀਆਂ ਨੇ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਸੀਰੀਆ ਦੇ ਅਲ-ਹਸਾਕਾ ਸ਼ਹਿਰ ਦੀ ਘਵਰਾਨ ਜੇਲ੍ਹ ‘ਤੇ ਹਮਲਾ ਕੀਤਾ।

ਜਿਸ ਤੋਂ ਬਾਅਦ ਕੁਰਦਿਸ਼ ਬਲਾਂ ਨੇ ਉਨ੍ਹਾਂ ‘ਤੇ ਜਵਾਬੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਅਨੁਸਾਰ, ਆਈਐਸਆਈਐਸ ਦੇ ਲੜਾਕਿਆਂ ਨੇ ਜੇਲ੍ਹ ‘ਤੇ ਹਮਲਾ ਕੀਤਾ, ਉਨ੍ਹਾਂ ਦੇ ਕਈ ਸਾਥੀਆਂ ਨੂੰ ਛੁਡਵਾਇਆ ਅਤੇ ਬਹੁਤ ਸਾਰੇ ਹਥਿਆਰ ਲੁੱਟ ਲਏ।

ਮਾਹਿਰਾਂ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਇੱਕ ਵਾਰ ਫਿਰ ਸੀਰੀਆ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਹਾਲ ਹੀ ਦੇ ਮਹੀਨਿਆਂ ‘ਚ ਇਸ ਨਾਲ ਜੁੜੇ ਕਈ ‘ਸਲੀਪਰ ਸੈੱਲ’ ਵੀ ਸਰਗਰਮ ਹੋ ਗਏ ਹਨ।

ਕੁਰਦਿਸ਼ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨੇ ਕਿਹਾ- ਜੇਲ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਅੱਤਵਾਦੀ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਾਈ ‘ਚ ਹੁਣ ਤੱਕ 84 ਆਈਐਸ ਅੱਤਵਾਦੀ ਅਤੇ 45 ਕੁਰਦ ਲੜਾਕੇ ਮਾਰੇ ਜਾ ਚੁੱਕੇ ਹਨ।

ਜਾਨ ਗਵਾਉਣ ਵਾਲਿਆਂ ਵਿੱਚ 7 ਨਾਗਰਿਕ ਵੀ ਸ਼ਾਮਲ ਹਨ। ਯੂਨੀਸੇਫ ਨੇ ਹਿਰਾਸਤ ਵਿਚ ਲਏ ਗਏ 850 ਨਾਬਾਲਗਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਕੁਰਦਿਸ਼ ਅਧਿਕਾਰੀਆਂ ਮੁਤਾਬਕ ਸ਼ਹਿਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 50 ਤੋਂ ਵੱਧ ਦੇਸ਼ਾਂ ਦੇ ਅਪਰਾਧੀਆਂ ਨੂੰ ਰੱਖਿਆ ਗਿਆ ਹੈ।

ਇਨ੍ਹਾਂ ‘ਚ ਇਸਲਾਮਿਕ ਸਟੇਟ ਦੇ 12 ਹਜ਼ਾਰ ਤੋਂ ਵੱਧ ਅੱਤਵਾਦੀ ਸ਼ਾਮਲ ਹਨ। ਅੱਤਵਾਦੀਆਂ ਦੇ ਹਮਲੇ ਤੋਂ ਪਹਿਲਾਂ ਹੀ ਜੇਲ ਦੇ ਅੰਦਰ ਹੰਗਾਮਾ ਸ਼ੁਰੂ ਹੋ ਗਿਆ ਸੀ।

ਜਿਸ ਵਿਚ ਕੁਝ ਕੈਦੀ ਮਾਰੇ ਗਏ ਸਨ।ਆਈਐਸਆਈਐਸ ਨੇ 2011 ਦੇ ਆਸਪਾਸ ਸੀਰੀਆ ਵਿੱਚ ਵੱਡੇ ਪੱਧਰ ‘ਤੇ ਅੱਤਵਾਦੀ ਹਮਲੇ ਕੀਤੇ ਸਨ।

ਜਿਸ ਤੋਂ ਬਾਅਦ ਇਸ ਨੇ ਹਜ਼ਾਰਾਂ ਲੋਕਾਂ ਨੂੰ ਵਹਿਸ਼ੀ ਢੰਗ ਨਾਲ ਮਾਰਿਆ ਸੀ ਪਰ 3 ਸਾਲ ਪਹਿਲਾਂ ਅਮਰੀਕੀ ਫੌਜਾਂ ਦੇ ਹਮਲੇ ਤੋਂ ਬਾਅਦ ਇਸ ਖੇਤਰ ਤੋਂ ਉਨ੍ਹਾਂ ਦੇ ਪੈਰ ਉਖੜ ਗਏ ਸਨ।

ਅੱਤਵਾਦੀ ਹੁਣ ਇਕ ਵਾਰ ਫਿਰ ਇਲਾਕੇ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Spread the love