ਚੰਡੀਗੜ੍ਹ, 24 ਜਨਵਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬਾ ਪੁਲਿਸ ਹੁੰਦੇ ਹੋਏ ਅਪਰਾਧੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਇਥੇ ਪਾਰਟੀ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਦਾ ਦੇ ਹੱਕ ਵਿਚ ਪ੍ਰਚਾਰ ਕਰਨ ਵੇਲੇ ਇਕ ਪ੍ਰਮੁੱਖ ਅਖ਼ਬਾਰ ਵੱਲੋਂ ਮਾਮਲੇ ਨੁੰ ਬੇਨਕਾਬ ਕਰਨ ਦੀ ਗੱਲ ਕਰ ਰਹੇ ਸਨ। ਉਹਨਾਂ ਕਿਹਾ ਕਿ ਟੇਪਾਂ ਸਾਹਮਣੇ ਆ ਗਈਆਂ ਹਨ ਕਿ ਡੀ ਜੀ ਪੀ ਭੋਲਾ ਨਸ਼ਾ ਮਾਮਲੇ ਦੇ ਦੋਸ਼ੀ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਇਕ ਅਪਰਾਧੀ ਨੇ ਡੀ ਜੀ ਪੀ ਨੂੰ ਕੁਝ ਪੁਲਿਸ ਅਫਸਰਾਂ ਦਾ ਤਬਾਦਲਾ ਕਰਨ, ਕੁਝ ਖੁੰਖਾਰ ਕੈਦੀਆਂ ਨੁੰ ਇਕਜੇਲ੍ਹ ਤੋਂ ਦੂਜੀ ਜੇਲ੍ਹ ਵਿਚ ਤਬਦੀਲ ਕਰਨ ਅਤੇ ਮੁਹਾਲੀ ਵਿਚ ਗੈਰ ਕਾਨੁੰਨੀ ਹਿਰਾਸਤੀ ਕੇਂਦਰ ਖੋਲ੍ਹੱਣ ਦੀ ਹਦਾਇਤ ਕੀਤੀ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਧਾਰਥ ਚਟੋਪਾਧਿਆਏ ਦੇ ਨਸ਼ਾ ਸੌਦਾਗਰ ਜਗਦੀਸ਼ ਭੋਲਾ ਨਾਲ ਨੇੜਲੇ ਸੰਬੰਧ ਹੁਣ ਜਨਤਕ ਹੋ ਚੁੱਕੇ ਹਨ। ਉਹਨਾ ਕਿਹਾ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਅਫਸਰ ਨਸ਼ਾ ਤਸਕਰਾਂ ਦੇ ਨਾਲ ਨਾਲ ਦਾਗੀ ਪੁਲਿਸ ਅਫਸਰਾਂ ਨਾਲ ਰਲ ਕੇ ਕੰਮ ਕਰ ਰਿਹਾ ਹੈ। ਇਸ ਲਈ ਇਸਦੇ ਖਿਲਾਫ ਬਿਨਾਂ ਹੋਰ ਦੇਰੀ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹ

ਬਾਦਲ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਿਯਮ ਛਿੱਕੇ ਟੰਗ ਕੇ ਚਟੋਪਾਧਿਆਏ ਨੁੰ ਸੂਬੇ ਦਾ ਡੀ ਜੀ ਪੀ ਕਿਉਂ ਨਿਯੁਕਤ ਕੀਤਾ ਸੀ ਹਾਲਾਂਕਿ ਉਹ ਇਸ ਅਹੁਦੇ ਦੇ ਯੋਗ ਵੀ ਨਹੀਂ ਸੀ। ਚੰਨੀ ਨੇ ਇਹ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਰਲਗੱਢ ਕਰ ਦਿੱਤੀਆਂ ਜੋ ਉਹਨਾਂ ਦੇ ਭਾਣਜੇ ਦੇ ਘਰੋਂ ਵੱਡੀ ਮਾਤਰਾ ਵਿਚ ਨਗਦੀ ਅਤੇ ਸੋਨਾ ਬਰਾਮਦ ਹੋਣ ਤੋਂ ਵੀ ਸਾਬਤ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਚੰਨੀ ਨੂੰ ਚਟੋਪਾਧਿਆਏ ਦੇ ਸਾਰੇ ਮਾਮਲੇ ਪਤਾ ਸਨ ਤੇ ਉਸਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਬਾਦਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੁੰ ਪੁੱਛਿਆ ਕਿ ਜਿਸ ਅਫਸਰ ਨੂੰ ਉਹਨਾਂ ਦੇ ਸਿਖ਼ਰਲੀ ਅਕਾਲੀ ਲੀਡਰਸ਼ਿਪ ਦੇ ਖਿਲਾਫ ਕੇਸ ਦਰਜ ਕਰਨ ਵਾਸਤੇ ਨਿੱਜੀ ਤੌਰ ’ਤੇ ਚੁਣਿਆ ਸੀ, ਉਸਦੇ ਖਿਲਾਫ ਪੁਖ਼ਤਾ ਸਬੂਤ ਸਾਹਮਣੇ ਆਉਣ ਮਗਰੋਂ ਉਹ ਕਿਉਂ ਚੁੱਪ ਹਨ ? ਉਹਨਾਂ ਕਿਹਾ ਕਿ ਸਿੱਧੂ ਦੱਸਣ ਕਿ ਉਹਨਾਂ ਨੇ ਅਜਿਹੇ ਅਫਸਰ ਨੁੰ ਸੂਬਾ ਪੁਲਿਸ ਦੀ ਅਗਵਾਈ ਕਰਨ ਦੀ ਆਗਿਆ ਕਿਉਂ ਦਿੱਤੀ ਹਾਲਾਂਕਿ ਉਹ ਨਿੱਜੀ ਰੰਜਿਸ਼ਾਂ ਕੱਢਣ ਲਈ ਜਾਣਿਆ ਜਾਂਦਾ ਸੀ ਤੇ ਹੁਣ ਵੀ ਸਿੱਧੂ ਚਟੋਪਾਧਿਆਏ ਦੀਆਂ ਗੈਰ ਕਾਨੁੰਨੀ ਗਤੀਵਿਧੀਆਂ ਬਾਰੇ ਚੁੱਪ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਜਨਤਕ ਹੋਈਆਂ ਟੇਪ ਰਿਕਾਰਡਿੰਗ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਕੇਸ ਦਾ ਖੇਤਰ ਵਿਚ ਨਸ਼ੇ ਦੇ ਵਪਾਰ ਨਾਲ ਸਿੱਧਾ ਸੰਬੰਧ ਹੈ। ਪਰ ਡੀ ਜੀ ਪੀ ਤੇ ਉਸਦੇ ਸਿਆਸੀ ਆਕਾਵਾਂ ਤੇ ਹੋਰ ਕਈ ਕਾਲੀਆਂ ਭੇਡਾਂ ਇਸ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਹਨ। ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ, ਇਹਨਾਂ ਖਿਲਾਫ ਕੇਸ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਕਰ ਕੇ ਇਹਨਾਂ ਨੁੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ।

Spread the love