25 ਜਨਵਰੀ

ਰਾਫੇਲ ਨਡਾਲ (Rafael Nadal) ਆਸਟ੍ਰੇਲੀਅਨ ਓਪਨ 2022 (Australian open 2022) ਦੇ ਸੈਮੀਫਾਈਨਲ (Semi -Final) ਵਿੱਚ ਪਹੁੰਚ ਗਏ ਹਨ।

ਉਨ੍ਹਾਂ ਨੇ 25 ਜਨਵਰੀ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ (Denis Shapovalov) ਨੂੰ 5 ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ 6-3, 6-4, 4-6, 3-6, 6-3 ਨਾਲ ਹਰਾਇਆ।

ਕਰੀਬ ਪੰਜ ਘੰਟੇ ਤੱਕ ਚੱਲੇ ਇਸ ਮੈਚ ਵਿੱਚ ਸ਼ਾਪੋਵਾਲੋਵ ਨੇ ਨਡਾਲ ਨੂੰ ਸਖ਼ਤ ਟੱਕਰ ਦਿੱਤੀ ਅਤੇ ਦੋ ਸੈੱਟਾਂ ਦੀ ਪਛਾੜ ਤੋਂ ਉਭਰ ਕੇ ਬਰਾਬਰੀ ਕਰ ਲਈ ਪਰ ਸਪੇਨ ਦੇ ਰਾਫੇਲ ਨਡਾਲ ਨੇ ਫੈਸਲਾਕੁੰਨ ਸੈੱਟ ਵਿੱਚ ਹਾਰ ਦਿੱਤੀ।

ਇਸ ਨਾਲ ਉਨ੍ਹਾਂ ਦੀ 21ਵਾਂ ਗ੍ਰੈਂਡ ਸਲੈਮ ਜਿੱਤਣ ਦੀ ਉਮੀਦ ਬਰਕਰਾਰ ਹੈ।

Spread the love