ਦੁਨੀਆਂ ਭਰ ‘ਚ ਕੁੱਝ ਕ ਭਾਸ਼ਾਵਾਂ ਨੂੰ ਲੈ ਕੇ ਖ਼ਤਰਾ ਮੰਡਰਾ ਰਿਹੈ।

ਖੋਜ ਪੁਸਤਕ ਅਤੇ ਮਾਹਰਾਂ ਨੇ ਦੱਸਿਆ ਹੈ ਕਿ ਇਸ ਸਦੀ ਦੇ ਅਖ਼ੀਰ ਤੱਕ ਦੁਨੀਆ ਭਰ ਦੀਆਂ 20 ਫ਼ੀਸਦੀ ਭਾਸ਼ਾਵਾਂ ਖ਼ਤਮ ਹੋ ਸਕਦੀਆਂ ਹਨ।

ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਹੌਲੀ-ਹੌਲੀ ਵਧ ਰਿਹਾ ਹੈ ।

ਅਗਲੇ 80 ਸਾਲਾਂ ਵਿਚ ਬਹੁਤੀਆਂ ਖ਼ਤਮ ਹੋਣ ਵਾਲੀਆਂ ਭਾਸ਼ਾਵਾਂ ਆਦਿਵਾਸੀ ਤੇ ਮੂਲ ਦੀਆਂ ਭਾਸ਼ਾਵਾਂ ਹਨ।

ਇੱਥੇ ਦੱਸਣਯੋਗ ਹੈ ਕਿ ਸੰਸਾਰ ਭਰ ਵਿਚ 7000 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ।ਖੋਜ ਪੜਤਾਲ ਵਿਚ ਲੱਗੇ ਪ੍ਰੋਫ਼ੈਸਰ ਮੀਅਕਨ ਦਾ ਕਹਿਣਾ ਹੈ ਕਿ ਇਨ੍ਹਾਂ ਭਾਸ਼ਾਵਾਂ ਲਈ ਸਭ ਤੋਂ ਵੱਡਾ ਖ਼ਤਰਾ ਅੰਗਰੇਜ਼ੀ ਹੈ।

ਪ੍ਰੋਫ਼ੈਸਰ ਦੱਸਦੇ ਹਨ ਕਿ ਭਾਸ਼ਾਵਾਂ ‘ਤੇ ਖ਼ਤਰਾ ਸਾਰੀ ਦੁਨੀਆ ਦੇ ਸਾਰੇ ਮਹਾਂਦੀਪਾਂ ‘ਤੇ ਹੈ।

‘ਦ ਆਸਟ੍ਰੇਲੀਅਨ’ ਨਾਮੀ ਖੋਜ ਅਨੁਸਾਰ ਜੇਕਰ ਉੱਚਿਤ ਕਦਮ ਨਾ ਚੁੱਕੇ ਤਾਂ 1500 ਭਾਸ਼ਾਵਾਂ ਹੌਲੀ-ਹੌਲੀ ਅਲੋਪ ਹੋ ਜਾਣਗੀਆਂ।

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਲੋਂ ਕਰਵਾਈ ਇਕ ਖੋਜ ਵਿਚ ਦੱਸਿਆ ਕਿ ਜੇਕਰ ਇਨ੍ਹਾਂ ਭਾਸ਼ਾਵਾਂ ਨੂੰ ਬਚਾਉਣਾ ਹੈ ਤਾਂ ਮਾਲੀ ਮਦਦ ਦੀ ਬੇਹੱਦ ਜ਼ਰੂਰਤ ਹੈ।

ਆਸਟ੍ਰੇਲੀਆ ਦੀਆਂ 407 ਦੇ ਕਰੀਬ ਭਾਸ਼ਾਵਾਂ ਹਨ।ਕਈ ਭਾਸ਼ਾ ਸਿਰਫ਼ ਬੋਲਣ ‘ਚ ਹੀ ਹੁੰਦੀ ਹੈ।

ਇਸ ਖੋਜ ਨਾਲ ਜਿੱਥੇ ਬਹੁਤੇ ਖੋਜੀ ਸਹਿਮਤ ਹਨ, ਉੱਥੇ ਭਾਸ਼ਾਵਾਂ ਦੇ ਅਲੋਪ ਹੋਣ ਤੋਂ ਬਚਾਉਣ ਲਈ ਵੀ ਕਈ ਯਤਨ ਕਰ ਰਹੇ ਹਨ ।ਦੂਸਰੇ ਪਾਸੇ ਕਈ ਮਾਹਰ ਇਸ ਖੋਜ ‘ਤੇ ਵੱਖ ਵੱਖ ਵਿਚਾਰ ਰੱਖ ਰਹੇ ਹਨ।

Spread the love