ਯੂਕੇ ਦੇ ਪ੍ਰਧਾਨ ਮੰਤਰੀ ਇੱਕ ਵਾਰ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਨੇ।

ਦਰਅਸਲ ਕਰੋਨਾ ਤਾਲਾਬੰਦੀ ਮੌਕੇ ‘ਪਾਰਟੀਗੇਟ’ ਨੂੰ ਲੈ ਕੇ ਵਿਵਾਦ ‘ਚ ਘਿਰੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਹੁਣ ਪਹਿਲੀ ਕਰੋਨਾ ਤਾਲਾਬੰਦੀ ਦੌਰਾਨ ਜਨਮ ਦਿਨ ਪਾਰਟੀ ਨੂੰ ਲੈ ਕੇ ਨਵੀਂ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ ।

ਜਾਣਕਾਰੀ ਅਨੁਸਾਰ ਪਹਿਲੀ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਮੰਗੇਤਰ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਲਈ ‘ਸਰਪ੍ਰਾਈਜ਼ ਬਰਥਡੇ ਪਾਰਟੀ’ ਦਾ ਆਯੋਜਨ ਕੀਤਾ ਸੀ ।

ਇਸ ਜਨਮ ਦਿਨ ਪਾਰਟੀ ‘ਚ ਲਗਪਗ 30 ਲੋਕ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂਕਿ ਉਸ ਸਮੇਂ ਕੋਵਿਡ ਦੀ ਲਾਗ ਨੂੰ ਰੋਕਣ ਲਈ ਬਰਤਾਨੀਆ ‘ਚ ਸਖ਼ਤ ਤਾਲਾਬੰਦੀ ਲਾਗੂ ਸੀ ਅਤੇ ਘਰ ‘ਚ ਹੋਣ ਵਾਲੇ ਸਮਾਗਮਾਂ ‘ਚ ਦੋ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਸੀ।

ਇਸ ਤੋਂ ਪਹਿਲਾਂ ਵੀ ਜਾਨਸਨ ‘ਤੇ ਕਰੋਨਾ ਪਾਬੰਦੀਆਂ ਦੌਰਾਨ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ।

Spread the love