ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਸ਼ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।

ਹੁਣ ਇਸ ਚੋਰੀ ਦੇ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।

ਪੁਲਿਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਤੋਂ ਐਮਾਜ਼ਾਨ, ਫੇਡਐਕਸ ਦੇ ਕਈ ਪੈਕੇਜ ਚੋਰੀ ਕਰ ਲਏ।

ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਚੋਰਾਂ ਨੇ ਜੁੱਤੀ ਅਤੇ ਕੱਪੜੇ ਚੋਰੀ ਕੀਤੇ ਹਨ ਪਰ ਹੁਣ ਇਸ ਘਟਨਾ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।

ਸਿਟੀ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਲੁੱਟ-ਖੋਹ ਵਿੱਚ ਦਰਜਨਾਂ ਬੰਦੂਕਾਂ ਚੋਰੀ ਹੋਈਆਂ ਹਨ।

ਪੁਲਿਸ ਨੇ ਦੱਸਿਆ ਕਿ ਲੋਕ ਮਾਲ ਗੱਡੀ ਵਿੱਚ ਦਾਖਲ ਹੋਏ, ਕੰਟੇਨਰ ਤੋੜੇ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਚੋਰੀ ਕਰ ਲਏ।

ਇਸ ਖੁਲਾਸੇ ਤੋਂ ਬਾਅਦ ਪੁਲਸ ਦੀ ਚਿੰਤਾ ਵਧ ਗਈ ਹੈ ਕਿ ਸ਼ਹਿਰ ‘ਚ ਹਿੰਸਕ ਘਟਨਾਵਾਂ ਨਾ ਵਧ ਜਾਣ।

ਨਿਊਜ਼ ਏਜੰਸੀ ਏਐਫਪੀ ਵਲੋਂ ਜਾਰੀ ਇੱਕ ਵੀਡੀਓ ‘ਚ ਲਾਸ ਏਂਜਲਸ ਦੇ ਸ਼ਹਿਰ ਦੇ ਕੇਂਦਰ ਨੇੜੇ ਰੇਲਵੇ ਪਟੜੀਆਂ ਦੇ ਨਾਲ ਹਜ਼ਾਰਾਂ ਖਾਲੀ ਬਕਸੇ ਪਏ ਦਿਖਾਈ ਦਿੱਤੇ।

ਉਧਰ ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਹਥਿਆਰਾਂ ਨੂੰ ਆਨਲਾਈਨ ਖਰੀਦਿਆ ਜਾ ਸਕਦਾ ਹੈ।

ਇਹ ਸਿੱਧੇ ਗਾਹਕ ਨੂੰ ਨਹੀਂ ਭੇਜੇ ਜਾਂਦੇ, ਪਰ ਇੱਕ ਲਾਇਸੰਸਸ਼ੁਦਾ ਡੀਲਰ ਨੂੰ ਡਿਲੀਵਰ ਕੀਤੇ ਜਾਂਦੇ ਹਨ ਜਿੱਥੋਂ ਖਰੀਦਦਾਰ ਇਸਨੂੰ ਆਸਾਨੀ ਨਾਲ ਇਕੱਠਾ ਕਰ ਸਕਦੇ ਹਨ।

Spread the love