ਚੰਡੀਗੜ੍ਹ, 27 ਜਨਵਰੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਫੇਰੀ ‘ਤੇ ਆਉਣਗੇ। ਅੱਜ ਪੰਜਾਬ ‘ਚ ਆਪਣੀ ਪਹਿਲੀ ਵਰਚੁਅਲ ਰੈਲੀ ਕਰਨਗੇ।ਜਲਦੀ ਹੀ ਵਿਸ਼ੇਸ਼ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚਣਗੇ। ਪ੍ਰੋਗਰਾਮ ਮੁਤਾਬਕ ਰਾਹੁਲ ਗਾਂਧੀ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਫਿਰ ਸਾਰੇ ਕਾਂਗਰਸੀ ਉਮੀਦਵਾਰਾਂ ਨਾਲ ਭਗਵਾਨ ਵਾਲਮੀਕਿ ਤੀਰਥ ਸਥਾਨ ਦੇ ਦਰਸ਼ਨ ਕਰਨਗੇ।

ਹਾਲਾਂਕਿ ਰਾਹੁਲ ਗਾਂਧੀ ਦੇ ਸ਼ਡਿਊਲ ‘ਚ ਸਾਰੇ 117 ਉਮੀਦਵਾਰਾਂ ਨੂੰ ਅੰਮ੍ਰਿਤਸਰ ‘ਚ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦੀ ਗੱਲ ਕਹੀ ਗਈ ਸੀ ਪਰ ਕਾਂਗਰਸ ਨੇ ਅਜੇ ਤੱਕ ਅੱਠ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਰਾਹੁਲ ਗਾਂਧੀ ਦੁਪਹਿਰ ਨੂੰ ਜਲੰਧਰ ਵਿੱਚ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ।

ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਉਮੀਦ ਹੈ ਕਿ ਆਪਣੇ ਦੌਰੇ ਦੌਰਾਨ ਰਾਹੁਲ ਗਾਂਧੀ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਭਾਵੇਂ ਕਾਂਗਰਸ ਹਾਈਕਮਾਂਡ ਨੇ ਚੰਨੀ, ਸਿੱਧੂ ਅਤੇ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜਨ ਦੀ ਗੱਲ ਕਹੀ ਹੈ ਪਰ ਸੀਐਮ ਉਮੀਦਵਾਰੀ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਸੀਐਮ ਚਰਨਜੀਤ ਚੰਨੀ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

Spread the love