ਅੰਮ੍ਰਿਤਸਰ 28 ਜਨਵਰੀ

ਚਾਰ ਵਾਰ ਲਗਾਤਾਰ ਤਾਕਤ ਹੰਢਾਉਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਹੁਣ ਤੱਕ ਦੀ ਕਾਰਗੁਜਾਰੀ ਜੀਰੋ ਰਹੀ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅੰਮ੍ਰਿਤਸਰ ਹਲਕਾ ਪੂਰਬੀ ਦੇ ਸੂਝਵਾਨ ਵੋਟਰ ਇਸ ਵਾਰ ਨਵਜੋਤ ਸਿੱਧੂ ਨੂੰ ਜੀਰੋ ਦਾ ਪਹਾੜਾ ਐਨਾ ਪੱਕਾ ਕਰਵਾ ਦੇਣਗੇ ਕਿ ਉਹ ਸਾਰੀ ਉਮਰ ਨਹੀ ਭੁਲੇਗਾ।ਇਹ ਵਿਚਾਰ ਅੱਜ ਹਲਕਾ ਅੰਮ੍ਰਿਤਸਰ ਪੂਰਬੀ ਤੋ ਸ੍ਰੋਮਣੀ ਅਕਾਲੀ ਦਲ ਵਲੋ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਤੋ ਬਾਅਦ ਸH ਬਿਕਰਮ ਸਿੰਘ ਮਜੀਠੀਆ ਨੇ ਉਪਕਾਰ ਸਿੰਘ ਸੰਧੂੂ ਦੇ ਗ੍ਰਹਿ ਵਿਖੇ ਹੋਈ ਪ੍ਰੈਸ ਕਾਨਫਰੰਸ਼ ਵਿੱਚ ਬੋਲਦਿਆਂ ਪ੍ਰਗਟ ਕੀਤੇ। ਸH ਮਜੀਠੀਆ ਨੇ ਅੱਗੇ ਕਿਹਾ ਕਿ ਨਵਜੋਤ ਸਿੱਧੂ ਦੀ ਹਲਕੇ ਵਿੱਚ ਕਾਰਗੁਜਾਰੀ ਤਾਂ ਜੀਰੋ ਹੈ, ਪਰ ਉਸਦੇ ਵਰਕਰਾਂ ਪ੍ਰਤੀ ਘਟੀਆ ਵਿਵਹਾਰ ਦੇ ਚੱਲਦੇ ਹੀ ਅੱਜ਼ ਵਾਰਡ ਨੰ: 22 ਤੋ ਕਾਂਗਰਸੀ ਕੌਂਸਲਰ ਜ਼ਸਵਿੰਦਰ ਸਿੰਘ ਪਹਿਲਵਾਨ ਜਿਹੜੇ ਕਿ 2200 ਵੋਟਾਂ ਨਾਲ ਜਿੱਤੇ ਸਨ, ਸਿੱਧੂ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।

ਇਸ ਨਾਲ ਜਿੱਥੇ ਪਾਰਟੀ ਨੂੰ ਬੱਲ ਮਿਿਲਆ ਹੈ, ਉੱਥੇ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੋ ਗਈ ਹੈ। ਸH ਮਜੀਠੀਆ ਨੇ ਇਸ ਮੌਕੇ ਤੇ ਨਾ ਸਿਰਫ ਟਕਸਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਮੁੜ ਸ੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਵਾਈ,ਬਲਕਿ ਇਸ ਮੌਕੇ ਤੇ ਵਾਰਡ ਨੰ: 30 ਤੋ ਕੌਂਸਲਰ ਚੋਣਾ ਵਿੱਚ ਇਕ ਹਜਾਰ ਵੋਟ ਲਿਜਾਣ ਵਾਲੇ ਭਾਜਪਾ ਦੇ ਆਗੂ ਰਣਜੀਤ ਸਿੰਘ ਗੋਲਡੀ ਅਤੇ ਅੰਮ੍ਰਿਤਪਾਲ ਸਿੰਘ ਬੱਬਲੂ ਨੇ ਵੀ ਮਜੀਠੀਆ ਦੀ ਅਗਵਾਈ ਵਿੱਚ ਸੋ੍ਰਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਦੌਰਾਨ ਸH ਮਜੀਠੀਆ ਨੇ ਕਿਹਾ ਕਿ ਪੰਥਕ ਸੋਚ ਰੱਖਣ ਵਾਲੇ ਉਪਕਾਰ ਸਿੰਘ ਸੰਧੂ ਨੇ ਜਦੋ ਵੀ ਪਾਰਟੀ ਨੂੰ ਲੋੜ ਪਈ ਹੈ, ਹਮੇਸਾ ਸਾਥ ਦਿੱਤਾ ਹੈ ਅਤੇ ਮੈ ਸਾਰੇ ਆਗੂਆਂ ਨੂੰ ਤੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਦਾ ਹਾਂ ਕਿ ਜਿਵੇ ਮੈ ਪਿਛਲੇ 15 ਸਾਲਾਂ ਤੋ ਹਲਕਾ ਮਜੀਠਾ ਵਿੱਚ ਸੇਵਾ ਕੀਤੀ ਹੈ। ਹੁਣ ਮੈ ਅੰਮ੍ਰਿਤਸਰ ਹਲਕਾ ਪੂਰਬੀ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਵਾਗਾਂ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਮਜੀਠੀਆ ਨੇ ਕਟਾਸ਼ ਕਰਦਿਆ ਨਵਜੋਤ ਸਿੱਧੂ ਨੂੰ ਸਵਾਲ ਕਰਦਿਆ ਕਿਹਾ ਕੀ ਹੁਣ ਤੱਕ ਪ੍ਰਧਾਨ ਮੰਤਰੀ ਵਾਜਪਾਈ, ਅਡਵਾਨੀ, ਮੋਦੀ ਤੇ ਹੁਣ ਸੋਨੀਆਂ ਗਾਂਧੀ ਵਰਗੇ ਆਗੂਆਂ ਦੇ ਖਾਸ਼ਮਖਾਸ ਰਹਿਣ ਦੇ ਨਾਲ ਨਾਲ ਪੂਰੀ ਤਾਕਤ ਮਾਨਣ ਦੇ ਬਾਵਜੂਦ ਆਪਣਾ ਕਥਿਤ ਵਿਕਾਸ ਮਾਡਲ ਕਿਸ ਝੋਲੇ ਵਿੱਚ ਪਾਈ ਫਿਰਦਾ ਰਿਹਾ ੈ ਹੁਣ ਫਿਰ ਲੋਕਾਂ ਦਾ ਉੱਲੂ ਬਣਾਉਣ ਲਈ ਸਿੱਧੂ ਪਤਾ ਨਹੀ ਕਿਸ ਵਿਕਾਸ ਮਾਡਲ ਦੀਆਂ ਗੱਲਾਂ ਕਰ ਰਿਹਾ ਹੈ। ਇਸ ਮੌਕੇ ਤੇ ਨਵਜੋਤ ਸਿੱਧੂ ਖਿਲਾਫ਼ ਉਸਦੀ ਭੈਣ ਵੱਲੋ ਕੀਤੀ ਪ੍ਰੈਸ ਕਾਨਫਰੰਸ਼ ਬਾਰੇ ਪੁੱਛਣ ਤੇ ਮਜੀਠੀਆ ਨੇ ਕਿਹਾ ਕਿ ਮੈ ਭੈਣਜੀ ਸੁਮਣ ਤੂਰ ਦੀ ਵਿਿਡਉ ਦੇਖੀ ਹੈ, ਉਹਨਾਂ ਦਾ ਦਰਦ ਰੋਣ ਤੋ ਸਾਫ਼ ਝਲਕਦਾ ਹੈ ਕਿ ਕਿਸ ਤਰ੍ਹਾਂ ਇਸ ਨੌਸ਼ਰਬਾਜ ਸਿੱਧੂ ਨੇ ਠੱਗੀ ਮਾਰਨ ਦੀਟਾ ਵਿਆਉਂਤਾਂ ਨੂੰ ਪਹਿਲਾਂ ਆਪਣੇ ਪਰਿਵਾਰ ਤੇ ਵਰਤਿਆ ਤੇ ਆਪਣੀ ਪੂਜਨੀਕ ਮਾਂ ਤੇ ਭੈਣ ਨੂੰ ਘਰੋ ਬੇਘਰ ਕਰ ਕੇ ਹਿੱਸਾ ਖਾਧਾ। ਹੁਣ ਇਸ ਠੱਗ ਦੀ ਅੱਖ ਪੰਜਾਬ ਦੇ ਸਰਮਾਏ ਤੇ ਹੈ ਅਤੇ ਇਸ ਦੀ ਇਹ ਠੱਗੀ ਦੀ ਆਸ ਕਦੀ ਵੀ ਪੂਰੀ ਨਹੀ ਹੋਵੇਗੀ। ਇਸ ਮੌਕੇ ਤੇ ਚੰਨੀ, ਸਿੱਧੂ ਅਤੇ ਸੁੱਖੀ ਬਾਰੇ ਪੁੱਛਣ ਤੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਇਹ ਨਾਪਾਕ ਤਿੱਕੜੀ ਨੇ ਸਬਕਾ ਡੀHਜੀHਪੀ ਸਿਧਾਰਥ ਚਾਟੋਪਾਦਿਆ ਨਾਲ ਰੱਲ ਕੇ ਮੈਨੂ ਦਬਾਉਣ ਦੀ ਬਹੁਦ ਕੋਸ਼ਿਸ ਕੀਤੀ,ਪਰ ਉਸ ਸੱਚੇਪਾਤਸਾਹ ਦੀ ਰਹਿਮਤ ਤੇ ਪੰਜਾਬ ਦੇ ਲੋਕਾਂ ਦੇ ਪਿਆਰ ਸਦਕਾ ਮੈ ਚੜਦੀ ਕਲਾਂ ਵਿੱਚ ਹਾਂ ਅਤੇ ਗੁਰੂ ਦੀ ਕਿਰਪਾ ਨਾਲ ਸਦਾ ਰਹਾਂਗਾ। ਇਸ ਮੌਕੇ ਤੇ ਰਛਪਾਲ ਸਿੰਘ ਪ੍ਰਧਾਨ ਨਿਊ ਅੰਮ੍ਰਿਤਸਰ ਵੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸਾਮਲ ਹੋਏ। ਅੱਜ ਦੇ ਸਮਾਗਮ ਵਿੱਚ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਨਿਲ ਜ਼ੋਸੀ, ਰਜਿੰਦਰ ਸਿੰਘ ਮਹਿਤਾ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ ਆਦਿ ਹਾਜ਼ਰ ਸਨ।

Spread the love