ਸੰਗਰੂਰ, 29 ਜਨਵਰੀ

ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ।

ਉਹ ਆਪਣੀ ਮਾਤਾ ਨਾਲ ਐਸਡੀਐਮ ਦਫ਼ਤਰ ਪਹੁੰਚੇ ਅਤੇ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਲੋਕ ਸਭ ਵੱਧ ਫਰਕ ਨਾਲ ਰਿਕਾਰਡ ਕਾਇਮ ਕਰਨਗੇ।

ਉਹੀ ਪੁਰਾਣਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਾਖੋਰੀ ਇੱਥੋਂ ਦੇ ਮੁੱਖ ਮੁੱਦੇ ਹਨ। ਉਹ ਸਰਕਾਰ ਆਉਣ ‘ਤੇ ਟਾਈਲਾਂ ਫੈਕਟਰੀਆਂ ਅਤੇ ਪਿਛਲੇ ਲੀਡਰਾਂ ਦੇ ਪਲਾਟਾਂ ‘ਤੇ ਕਾਬਜ਼ ਹੋਣ ਦਾ ਹਿਸਾਬ ਲੈਣਗੇ।

Spread the love