ਚੰਡੀਗੜ੍ਹ, 29 ਜਨਵਰੀ

ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ । ਦੂਸਰੀ ਵਾਰ ਭਾਜਪਾ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਮਿੱਤਲ ਨੇ ਸ਼੍ਰੋਮਣੀ ਅਕਾਲੀ ਦਲ ‘ਚ ਜੁਆਇਨਿੰਗ ਕੀਤੀ।

ਸ੍ਰੀ ਆਨੰਦਪੁਰ ਸਾਹਿਬ ਤੋਂ ਦੂਜੀ ਵਾਰ ਟਿਕਟ ਨਾ ਮਿਲਣ ’ਤੇ ਮਿੱਤਲ ਨਿਰਾਸ਼ ਤੇ ਨਾਰਾਜ਼ ਸਨ । ਭਾਜਪਾ ਨੇ ਆਨੰਦਪੁਰ ਸਾਹਿਬ ਤੋਂ ਡਾ: ਪਰਮਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ ਜਿਸ ਤੋਂ ਨਾਰਾਜ਼ਗੀ ਜ਼ਾਹਿਰ ਕਰਦਿਆਂ ਮਿੱਤਲ ਨੇ ਭਾਜਪਾ ਨੂੰ ਅਲਵਿਦਾ ਆਖ਼ ਦਿੱਤਾ। ਦਰਅਸਲ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਮਿੱਤਲ ਵਿਰੁੱਧ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਉਨ੍ਹਾਂ ਤੋਂ ਖੁਸ਼ ਨਹੀਂ ਸੀ ।

ਮਿੱਤਲ ਨੇ ਪਿਛਲੀ ਵਾਰ ਆਪਣੇ ਲਈ ਟਿਕਟ ਮੰਗੀ ਸੀ ਪਰ ਭਾਜਪਾ ਨੇ ਡਾਕਟਰ ਪਰਮਿੰਦਰ ਨੂੰ ਨਵਾਂ ਉਮੀਦਵਾਰ ਖੜ੍ਹਾ ਕੀਤਾ ਸੀ। ਇਸ ਵਾਰ ਮਿੱਤਲ ਨੇ ਫਿਰ ਆਪਣੇ ਜਾਂ ਆਪਣੇ ਪੁੱਤਰ ਅਰਵਿੰਦ ਲਈ ਟਿਕਟ ਦੀ ਮੰਗ ਕੀਤੀ। ਪਰ ਉਸ ਦੀ ਗੱਲ ਨੂੰ ਮੁੜ ਨਹੀਂ ਮੰਨਿਆ ਗਿਆ ਅਤੇ ਮੁੜ ਪੁਰਾਣੇ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ।

Spread the love