ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਲਡ ਟਰੰਪ ਇੱਕ ਵਾਰ ਫਿਰ ਸੁਰਖੀਆਂ ਵਿੱਚ ਨੇ।

ਇਸ ਵਾਰ ਉਨ੍ਹਾਂ ਨੇ ਵੱਡਾ ਐਲਾਨ ਕੀਤਾ।

ਟਰੰਪ ਨੇ ਕਿਹਾ ਕਿ ਜੇ ਉਹ 2024 ਦੇ ਰਾਸ਼ਟਰਪਤੀ ਚੋਣਾਂ ਲੜਨ ਦਾ ਫ਼ੈਸਲਾ ਕਰਦੇ ਹਨ ਤੇ ਜਿੱਤਦੇ ਹਨ ਤਾਂ ਉਹ 6 ਜਨਵਰੀ, 2021 ਨੂੰ ਯੂਐੱਸ ਕੈਪੀਟਲ ‘ਤੇ ਹੋਏ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਮਾਫ਼ ਕਰ ਦੇਣਗੇ।

ਟਰੰਪ ਨੇ ਟੇਕਸਾਸ ‘ਚ ਇਕ ਰੈਲੀ ‘ਚ ਕਿਹਾ ਕਿ ਜੇ ਉਹ ਇਹ ਚੋਣਾਂ ਲੜ਼ਨ ਦਾ ਫ਼ੈਸਲਾ ਕਰਦੇ ਹਨ ਤੇ ਜਿੱਤਦੇ ਹਨ, ਤਾਂ ਉਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਣਗੇ।

ਹਾਲਾਂਕਿ, ਸਾਬਕਾ ਰਾਸ਼ਟਰਪਤੀ ਨੇ ਰੈਲੀ ‘ਚ ਇਸ ਬਾਰੇ ‘ਚ ਵਿਸਥਾਰ ਨਾਲ ਨਹੀਂ ਦੱਸਿਆ ਕਿ ਉਹ ਰਾਸ਼ਟਰਪਤੀ ਬਣਨ ਦੀ ਦੌੜ਼ ‘ਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ, ਪਰ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਚੋਣਾਂ ਲੜ ਸਕਦੇ ਹਨ।

ਅੱਗੇ ਉਹ ਕਹਿੰਦੇ ਹਨ ਕਿ ਦੋਸ਼ੀਆਂ ਨਾਲ ਬਹੁਤ ਬੁਰਾ ਵਿਵਹਾਰ ਹੋਇਆ ਹੈ ਤੇ ਉਹ ਆਉਂਦੇ ਹੀ ਇਸ ‘ਤੇ ਫ਼ੈਸਲਾ ਲੈਣਗੇ।

Spread the love