ਪਟਿਆਲਾ, 08 ਫਰਵਰੀ

ਹਲਕਾ ਪਟਿਆਲਾ ਦਿਹਾਤੀ `ਚ ਆਪਣੀ ਚੋਣ ਮੁਹਿੰਮ ਨੂੰ ਭਖਾਉਣ ਲਈ ਮੋਹਿਤ ਮੋਹਿੰਦਰਾ ਵਲੋੋਂ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ।ਮੋਹਿਤ ਮੋਹਿੰਦਰਾ ਵਲੋਂ ਅੱਜ ਪਿੰਡ ਮਿਰਜ਼ਾਪੁਰ, ਫ਼ਰੀਦਪੁਰ, ਕਾਲਵਾਂ, ਹਰਦਾਸਪੁਰ ਤੇ ਮਾਜਰੀ ਅਕਾਲੀਆਂ ਵਿਖੇ ਵਰਕਰਾਂ, ਆਗੂਆਂ, ਸਰਪੰਚਾਂ ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਤੇ ਚੋਣ ਬੈਠਕਾਂ ਵੀ ਕੀਤੀਆਂ ਗਈਆਂ। ਬੈਠਕਾਂ ਦੌਰਾਨ ਲੋਕਾਂ ਨੂੰ ਕਾਂਗਰਸ ਪਾਰਟੀ ਵਲੋਂ ਵਿਕਾਸ ਕਾਰਜ਼ਾਂ ਸਬੰਧੀ ਜਾਣੂ ਕਰਵਾਇਆ ਤੇ ਲੋਕਾਂ ਨੇ ਮੋਹਿਤ ਮੋਹਿੰਦਰਾ ਦਾ ਪੂਰਜ਼ੋਰ ਸਮਰਥਨ ਦੇਣ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤ ਦਵਾਉਣ ਦਾ ਵਿਸ਼ਵਾਸ ਦਵਾਇਆ ਤੇ ਹੱਕ ਵਿਚ ਡੱਟਣ ਦਾ ਫ਼ੈਸਲਾ ਕੀਤਾ।

ਬੈਠਕ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਬ੍ਰਹਮ ਮੋਹਿੰਦਰਾ ਹਮੇਸ਼ਾ ਹੀ ਹਲਕਾ ਦਿਹਾਤੀ ਦੇ ਲੋਕਾਂ ਦੀ ਫਿ਼ਕਰ ਕਰਦੇ ਸਨ। ਜਦੋਂ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਸੀ ਤਾਂ ਦੂਸਰੇ ਦਿਨ ਹੀ ਉਨ੍ਹਾਂ ਨੇ ਉਹ ਵਿਕਾਸ ਕਾਰਜ਼ਾਂ ਦੀਆਂ ਫ਼ਾਇਲਾਂ ਤੇ ਮੋਹਰ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂਕਿ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰ਼ੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ 10 ਸਾਲਾਂ ਦੀ ਸਰਕਾਰ ਸਮੇਂ ਪਹਿਲਾ ਹੀ ਸਾਡਾ ਹਲਕਾ ਬਹੁਤ ਪਿਛੜ ਗਿਆ ਸੀ ਉਹ ਅਜਿਹੇ ਹਲਾਤ ਮੁੜ ਤੋਂ ਨਹੀਂ ਦੁਹਰਾਉਣਾ ਚਾਹੁੰਦੇ ਸਨ।

ਇਸ ਲਈ ਹੁਣ ਤੱਕ ਹਲਕਾ ਦਿਹਾਤੀ `ਚ ਕਰੋੜਾ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ, ਜਿਨ੍ਹਾਂ ਵਿਚ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ, ਪਿੰਡਾਂ ਦੇ ਇਤਿਹਾਸਕ ਦਰਵਾਜਿ਼ਆਂ ਦੇ ਨਵੀਨੀਕਰਨ, ਪੰਚਾਇਤ ਘਰਾਂ ਦੀ ਉਸਾਰੀ, ਲੋੜਵੰਦ ਲੋਕਾਂ ਲਈ ਮਿੰਨੀ ਪੈਲੇਸ, ਸੀਵਰੇਜ ਪਾਇਪਲਾਇਨ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ 10 ਕਰੋੜ ਦੀ ਲਾਗਤ ਨਾਲ ਸਿੰਭੜੋ ਤੋਂ ਮੰਡੋੜ ਤੇ ਆਲੋਵਾਲ ਤੋਂ ਧਗੇੜਾ ਸੜਕ ਨੂੰ 18 ਫ਼ੁੱਟ ਚੌੜਾ ਕਰਾਉਣਾ, ਪਿੰਡਾਂ ਦੇ ਐਂਟਰੀ ਦਰਵਾਜ਼ੇ ਆਦਿ ਦੇ ਵਿਕਾਸ ਕਾਰਜ਼ ਕਰਵਾਏ ਹਨ।

ਉਨ੍ਹਾਂ ਦਾ ਪਿੰਡਾਂ ਦੇ ਲੋਕਾਂ ਨੂੰ ਵਾਅਦਾ ਹੈ ਕਿ ਜੋ ਵਿਕਾਸ ਕਾਰਜ਼ ਰਹਿੰਦੇ ਹਨ ਉਹ ਜਿੱਤ ਦਰਜ਼ ਕਰਨ ਤੋਂ ਬਾਅਦ ਕੋਈ ਵੀ ਕੱਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਸ਼ੁੱਗਰ ਬੋਰਡ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ, ਸਰਪੰਚ ਨਾਹਰ ਸਿੰਘ, ਬਲਜਿੰਦਰ ਸਿੰਘ ਮਾਨ, ਅਮਰਜੀਤ ਸਿੰਘ, ਚੇਅਰਮੈਨ ਸੁੱਖਪਾਲ ਸਿੰਘ, ਸਰਪੰਚ ਅਮਨਦੀਪ ਸਿੰਘ, ਹਰਬੀਰ ਢੀਂਡਸਾ, ਜਸਵਿੰਦਰ ਸਿੰਘ ਲਾਡੀ, ਸੁਰਜੀਤ ਸਿੰਘ ਲੰਗ, ਕੈਲਾਸ਼ ਪੁਰੋਹਿਤ, ਹਵਲਦਾਰ, ਸਰਪੰਚ ਜਸਪਾਲ ਸਿੰਘ, ਰਣਧੀਰ ਸਿੰਘ ਖਲੀਫ਼ੇਵਾਲਾ, ਅਮਨਪ੍ਰੀਤ ਸਿੰਘ ਮਿਰਜ਼ਾਪੁਰ, ਰਾਮ ਸਿੰਘ ਬਾਰਨ, ਹਰਚਰਨ ਬਾਰਨ, ਸੁਰਜੀਤ ਲੰਗ, ਲਖਵਿੰਦਰ ਸਿੰਘ ਲੱਖਾ, ਸਰਪੰਚ ਜੰਗੀਰ ਸਿੰਘ, ਗੁਰਸੇਵਕ ਕਾਲਵਾਂ, ਜਸਵੰਤ, ਸੁੱਖਦੀਪ ਸਿੰਘ, ਨੰਬਰਦਾਰ ਹਰਦੀਪ ਸਿੰਘ, ਸਰਪੰਚ ਸੁੱਖਵਿੰਦਰ ਫ਼ਗਣਮਾਜਰਾ, ਸਰਪੰਚ ਮੰਗਾ ਸਿੰਘ, ਭਜਨ ਮਾਜਰੀ ਆਦਿ ਮੌਜੂਦ ਸਨ।

Spread the love