ਅੰਮ੍ਰਿਤਸਰ, 09 ਫਰਵਰੀ

ਚੋਣਾਂ ਨੂੰ ਕੁੱਝ ਦਿਨ ਹੀ ਬਾਕੀ ਹੈ ਉਧਰ ਸਿਆਸਤ ਚੰਗੀ ਤਰਾਂ ਉਬਾਲੇ ਮਾਰ ਰਹੀ ਹੈ। ਪਾਰਟੀਆਂ ‘ਚ ਲਗਾਤਾਰ ਜੋੜ ਤੋੜ ਜਾਰੀ ਹੈ।

ਅੱਜ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਭਾਰੀ ਹੁੰਦਾ ਨਜ਼ਰ ਆਇਆ ਜਦੋਂ ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਅਕਾਲੀ ਦਲ ‘ਚ ਸ਼ਾਮਿਲ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਉਹ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ, ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਅੱਜ ਵੱਡੀ ਗਿਣਤੀ ਸਣੇ ਰਾਜਨ ਗਿੱਲ ਤੇ ਉਨ੍ਹਾਂ ਦੇ ਸਮਰਥਕਾਂ ਨੇ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ।

Spread the love