04 ਮਾਰਚ 2022

ਮੋਹਾਲੀ ‘ਚ ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਹਨ। ਸ਼ੁਭਮਨ ਗਿੱਲ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਨਹੀਂ ਮਿਲਿਆ ਹੈ। ਇਸ ਮੌਕੇ ਵਿਰਾਟ ਕੋਹਲੀ ਨੂੰ ਵਿਸ਼ੇਸ਼ ਕੈਪ ਦੇ ਕੇ ਸਨਮਾਨਿਤ ਕੀਤਾ ਗਿਆ।ਵਿਰਾਟ ਕੋਹਲੀ ਨੇ ਇਸ ਮੈਚ ‘ਚ ਆਪਣੇ ਕਰੀਅਰ ਦੀਆਂ 8 ਹਜ਼ਾਰ ਟੈਸਟ ਦੌੜਾਂ ਪੂਰੀਆਂ ਕਰ ਲਈਆਂ ਹਨ।

ਵਿਰਾਟ ਕੋਹਲੀ ਇਕ ਵਾਰ ਫਿਰ ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਤੋਂ ਖੁੰਝ ਗਏ, ਹਾਲਾਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀਆਂ 8 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। 45 ਦੌੜਾਂ ਦੇ ਨਿੱਜੀ ਸਕੋਰ ‘ਤੇ ਘੁੰਮਦੀ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਕਲੀਨ ਬੋਲਡ ਹੋ ਗਏ. ਖ਼ਬਰ ਲਿਖੇ ਜਾਣ ਤੱਕ ਭਾਰਤ ਨੇ ਪਹਿਲੀ ਪਾਰੀ ‘ਚ 46.3 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾ ਲਈਆਂ ਹਨ।

ਭਾਰਤੀ ਟੀਮ ਚ’ ਖਿਡਾਰੀ : ਰੋਹਿਤ ਸ਼ਰਮਾ , ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ.

ਸ਼੍ਰੀਲੰਕਾ ਟੀਮ ਦੇ ਖਿਡਾਰੀ : ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਾਨੇ, ਪਾਥਮ ਨਿਸਾਨਕਾ, ਚਰਿਤ ਅਸਲਾਂਕਾ, ਐਂਜਲੋ ਮੈਥਿਊਜ਼, ਧਨੰਜਯ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਵਿਸ਼ਵ ਫਰਨਾਂਡੋ, ਲਸਿਥ ਅੰਬੁਲਦੇਨੀਆ, ਲਾਹਿਰੂ ਕੁਮਾਰਾ.

Spread the love