22 ਮਾਰਚ, ਚੰਡੀਗੜ੍ਹ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਕੁੱਲ 137 ਦਿਨਾਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਮੰਗਲਵਾਰ ਤੋਂ ਦਿੱਲੀ ‘ਚ ਇੱਕ ਲੀਟਰ ਪੈਟਰੋਲ ਦੀ ਕੀਮਤ 96.21 ਰੁਪਏ ਹੋ ਗਈ ਹੈ। ਜਦਕਿ ਡੀਜ਼ਲ 87.47 ਰੁਪਏ ਪ੍ਰਤੀ ਲੀਟਰ ਮਿਲੇਗਾ।

ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਸੀ। ਇਸ ਤੋਂ ਪਹਿਲਾਂ 04 ਨਵੰਬਰ 2021 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਕੁੱਲ ਚਾਰ ਮਹੀਨਿਆਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਕੀਮਤ ‘ਚ 80 ਪੈਸੇ ਦਾ ਵਾਧਾ ਹੋਇਆ ਹੈ। 1 ਦਸੰਬਰ, 2021 ਤੋਂ ਬਾਅਦ ਦਿੱਲੀ ਵਿੱਚ ਇਹਨਾਂ ਦੀਆਂ ਕੀਮਤਾਂ ਵਿੱਚ ਇਹ ਪਹਿਲਾ ਸੰਸ਼ੋਧਨ ਹੈ।

ਜਾਣੋ ਆਪਣੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ

ਇਕ ਲੀਟਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਹਨ-

ਮੁੰਬਈ

ਮੁੰਬਈ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 95.00 ਰੁਪਏ ਹੋ ਗਈ ਹੈ। ਜਦਕਿ ਇੱਕ ਲੀਟਰ ਪੈਟਰੋਲ 110.82 ਰੁਪਏ ਵਿੱਚ ਮਿਲੇਗਾ।

ਕੋਲਕਾਤਾ

ਕੋਲਕਾਤਾ ‘ਚ ਇਕ ਲੀਟਰ ਡੀਜ਼ਲ ਦੀ ਕੀਮਤ 90.62 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਹੁਣ 105.51 ਰੁਪਏ ‘ਤੇ ਪਹੁੰਚ ਗਈ ਹੈ।

ਚੇਨਈ

ਚੇਨਈ ‘ਚ ਤੁਹਾਨੂੰ ਇਕ ਲੀਟਰ ਡੀਜ਼ਲ ਲਈ 92.19 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ 102.16 ਰੁਪਏ ਹੋ ਗਈ ਹੈ।

ਬੰਗਲੌਰ

ਬੈਂਗਲੁਰੂ ‘ਚ ਇਕ ਲੀਟਰ ਡੀਜ਼ਲ ਦੀ ਕੀਮਤ 85.01 ਰੁਪਏ ਹੋ ਗਈ ਹੈ। ਜਦੋਂ ਕਿ ਇੱਕ ਲੀਟਰ ਪੈਟਰੋਲ 100.58 ਰੁਪਏ ਵਿੱਚ ਮਿਲੇਗਾ।

ਹੈਦਰਾਬਾਦ

ਹੁਣ ਹੈਦਰਾਬਾਦ ਵਿੱਚ ਇੱਕ ਲੀਟਰ ਡੀਜ਼ਲ ਲਈ ਤੁਹਾਨੂੰ 94.62 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਇਕ ਲੀਟਰ ਪੈਟਰੋਲ ਦੀ ਕੀਮਤ 108.20 ਰੁਪਏ ਹੋ ਗਈ ਹੈ।

ਪਟਨਾ

ਪਟਨਾ ਵਿੱਚ ਇੱਕ ਲੀਟਰ ਡੀਜ਼ਲ 91.09 ਰੁਪਏ ਵਿੱਚ ਵਿਕੇਗਾ। ਜਦਕਿ ਇਕ ਲੀਟਰ ਪੈਟਰੋਲ ਦੀ ਕੀਮਤ 105.90 ਹੋ ਗਈ ਹੈ।

ਭੋਪਾਲ

ਭੋਪਾਲ ‘ਚ 1 ਲੀਟਰ ਡੀਜ਼ਲ ਲਈ ਤੁਹਾਨੂੰ 90.87 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਇਕ ਲੀਟਰ ਪੈਟਰੋਲ ਦੀ ਕੀਮਤ 107.23 ਹੋ ਗਈ ਹੈ।

ਜੈਪੁਰ

ਜੈਪੁਰ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 90.70 ਤੱਕ ਪਹੁੰਚ ਗਈ ਹੈ। ਜਦਕਿ ਇਕ ਲੀਟਰ ਪੈਟਰੋਲ 107.06 ਹੋ ਗਿਆ ਹੈ।

ਲਖਨਊ

ਨਵੀਂਆਂ ਦਰਾਂ ਨਾਲ ਲਖਨਊ ‘ਚ ਇਕ ਲੀਟਰ ਡੀਜ਼ਲ ਦੀ ਕੀਮਤ 86.80 ਅਤੇ ਇਕ ਲੀਟਰ ਪੈਟਰੋਲ ਦੀ ਕੀਮਤ 95.28 ‘ਤੇ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਬਾਕੀ ਸ਼ਹਿਰਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕੀ ਵਾਧਾ ਹੋਇਆ ਹੈ। ਇਹ ਜਾਣਨ ਲਈ ਤੁਸੀਂ ਇੰਡੀਅਨ ਆਇਲ ਦੀ ਵੈੱਬਸਾਈਟ ‘ਤੇ ਜਾਓ। ਇੱਥੇ ਤੁਹਾਨੂੰ ਨਵੀਆਂ ਕੀਮਤਾਂ ਬਾਰੇ ਪਤਾ ਲੱਗ ਜਾਵੇਗਾ। ਦੱਸ ਦੇਈਏ ਕਿ ਨਵੀਆਂ ਦਰਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।

Spread the love