ਰੂਸ ਅਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ।

ਇਸ ਦੌਰਾਨ ਰਾਸ਼ਟਰਪਤੀ ਜ਼ੇਲੇਂਸਕੀ ਦਾ ਵੀਡੀਓ ਸੰਦੇਸ਼ ਪਹਿਲੀ ਵਾਰ ਅੰਗਰੇਜ਼ੀ ਵਿੱਚ ਜਾਰੀ ਕੀਤਾ ਗਿਆ ਹੈ।

ਇਸ ‘ਚ ਉਨ੍ਹਾਂ ਨੇ ਦੁਨੀਆ ਦੇ ਲੋਕਾਂ ਨੂੰ ਯੂਕਰੇਨ ਨਾਲ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੂਸ ਨੂੰ ਰੋਕਣਾ ਹੋਵੇਗਾ।

ਦੁਨੀਆਂ ਨੂੰ ਇਸ ਜੰਗ ਨੂੰ ਰੋਕਣਾ ਚਾਹੀਦਾ ਹੈ। ਆਜ਼ਾਦੀ ਮਾਇਨੇ ਰੱਖਦੀ ਹੈ। ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆਓ, ਯੂਕਰੇਨ ਦਾ ਸਮਰਥਨ ਕਰੋ।

ਦੱਸ ਦੇਈਏ ਕਿ ਯੂਕਰੇਨ ਯੁੱਧ ਬਾਰੇ ਫਰਜ਼ੀ ਖਬਰਾਂ ਫੈਲਾਉਣ ਲਈ ਰੂਸ ਨੇ ਗੂਗਲ ਨਿਊਜ਼ ਸਰਵਿਸ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਨਾਟੋ ਨੇ ਦਾਅਵਾ ਕੀਤਾ ਹੈ ਕਿ ਜੰਗ ਵਿੱਚ 15,000 ਤੋਂ ਵੱਧ ਰੂਸੀ ਸੈਨਿਕ ਮਾਰੇ ਗਏ ਹਨ।

ਰੂਸ ਨੇ 2 ਮਾਰਚ ਤੋਂ ਬਾਅਦ ਅਧਿਕਾਰਤ ਮੌਤਾਂ ਦੀ ਗਿਣਤੀ ਨਹੀਂ ਦਿੱਤੀ ਹੈ। ਰੂਸ ਨੇ ਕਿਹਾ ਕਿ 2 ਮਾਰਚ ਤੱਕ ਉਸ ਦੇ 500 ਫੌਜੀ ਜਵਾਨ ਮਾਰੇ ਜਾ ਚੁੱਕੇ ਹਨ।

Spread the love