ਉੱਤਰੀ ਕੋਰੀਆ ਨੇ ਆਪਣੇ ਪੂਰਬੀ ਤੱਟ ਤੋਂ ਸਮੁੰਦਰ ਵਿੱਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾਗੀ।

ਜਾਣਕਾਰੀ ਮੁਤਾਬਕ ਇਸ ਵਾਰ ਬੈਲਿਸਟਿਕ ਮਿਜ਼ਾਈਲ 6,000 ਕਿਲੋਮੀਟਰ ਤੋਂ ਵੱਧ ਦੀ ਉਚਾਈ ‘ਤੇ ਉੱਡ ਚੁੱਕੀ ਹੈ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਹੈ।

ਦੂਸਰੇ ਪਾਸੇ ਜਾਪਾਨ ਦੇ ਰਾਜ ਮੰਤਰੀ ਮਕੋਟੋ ਓਨੀਕੀ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੀ ਇੱਕ ਬੈਲਿਸਟਿਕ ਮਿਜ਼ਾਈਲ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਡਿੱਗੀ ਜਿਸ ਦਾ ਉਨਾਂ ਵਿਰੋਧ ਪ੍ਰਗਟ ਕੀਤਾ।

ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਫੌਜਾਂ ਦੇ ਅਨੁਸਾਰ, ਇਹ 2017 ਤੋਂ ਬਾਅਦ ਦੀ ਸਭ ਤੋਂ ਵੱਡੀ ਮਿਜ਼ਾਈਲ ਹੈ ਅਤੇ ਉੱਤਰੀ ਜਾਪਾਨ ਦੇ ਨੇੜੇ ਸਿਰਫ 170 ਕਿਲੋਮੀਟਰ ਤੱਕ ਦਾਗੀ ਗਈ ਹੈ।

ਜ਼ਿਕਰਯੋਗ ਹੈ ਕਿ ਤਾਨਾਸ਼ਾਹ ਕਿਮ ਜੋਂਗ ਦੀ ਅਗਵਾਈ ‘ਚ ਉੱਤਰੀ ਕੋਰੀਆ ਇਸ ਸਾਲ ਹੁਣ ਤਕ 10 ਤੋਂ ਜ਼ਿਆਦਾ ਮਿਜ਼ਾਈਲਾਂ ਦਾ ਪ੍ਰੀਖਣ ਕਰ ਚੁੱਕਾ ਹੈ।

ਇਨ੍ਹਾਂ ਵਿੱਚੋਂ ਇੱਕ ਮਿਜ਼ਾਈਲ ਪਰੀਖਣ ਵਿੱਚ ਅਸਫਲ ਰਹੀ।

Spread the love