ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ।

ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਸਰਕਾਰ ‘ਤੇ ਵਿਰੋਧੀਆ ਧਿਰਾਂ ਦਾ ਦਬਾਅ ਵਧਦਾ ਜਾ ਰਿਹਾ ਹੈ।

ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਜਾਵੇ ਜਾਂ ਜਾਨ, ‘ਭ੍ਰਿਸ਼ਟ’ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਉਹ ਕਦੇ ਮੁਆਫ਼ ਨਹੀਂ ਕਰਨਗੇ।

ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਦਾਅਵਾ ਕੀਤਾ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਗੱਠਜੋੜ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਵਿਚ ਸ਼ਾਮਲ ਹਨ।

ਇਮਰਾਨ ਖ਼ਾਨ ਨੇ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦੀ ਹੀ ਇਹ ਮਿਹਰਬਾਨੀ ਹੈ ਕਿ, ‘ਇਹ ਭ੍ਰਿਸ਼ਟ ਨੇਤਾ ਗਲਤ ਕੰਮ ਕਰ ਕੇ ਵੀ ਐਨਆਰਓ ਰਾਹੀਂ ਬਚ ਨਿਕਲਦੇ ਹਨ।’

ਇਸੇ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਇਮਰਾਨ ’ਤੇ ਤਿੱਖਾ ਵਿਅੰਗ ਕਸਦਿਆਂ ਕਿਹਾ ਉਹ ਦੂਜੇ ਸਿਆਸੀ ਆਗੂਆਂ ਨੂੰ ‘ਬੂਟ ਪਾਲਿਸ਼ ਕਰਨ ਵਾਲਾ ਦੱਸਦੇ ਹਨ’, ਪਰ ਖ਼ੁਦ ਉਹ ਹੁਣ ਬੂਟ ਚੱਟ ਰਹੇ ਹਨ।

ਬਿਲਾਵਲ ਨੇ ਕਿਹਾ ਕਿ ਇਮਰਾਨ ਪਹਿਲਾਂ ਜਨਰਲ ਹਮੀਦ ਗੁਲ਼ ਤੇ ਮਗਰੋਂ ਜਨਰਲ ਪਾਸ਼ਾ ਦੇ ਮਗਰ-ਮਗਰ ਫਿਰਦੇ ਰਹੇ।

Spread the love